ਬਲੈਕ ਡਰੈੱਸ ‘ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ ਸੋਨਮ ਕਪੂਰ, ਵੇਖੋ ਤਸਵੀਰਾਂ

written by Shaminder | May 24, 2022

ਸੋਨਮ ਕਪੂਰ (Sonam Kapoor) ਏਨੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਖ਼ੁਬਸੂਰਤ ਲੱਗ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਸ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਉਹ ਇਸ ਡਰੈੱਸ ‘ਚ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

sonam Kapoor-min image From instagram

ਹੋਰ ਪੜ੍ਹੋ : ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸੋਨਮ ਕਪੂਰ ਨੇ ਅਣਵੇਖੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਉਸ ਦੇ ਫੇਸ ‘ਤੇ ਪ੍ਰੈਗਨੇਂਸੀ ਗਲੋ ਸਾਫ਼ ਵੇਖਿਆ ਜਾ ਸਕਦਾ ਹੈ । ਹਾਲਾਂਕਿ ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਹਨ । ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਕਿਤੇ ਬਾਹਰ ਗਈ ਸੀ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਬਲੈਕ ਕਲਰ ਦਾ ਗਾਉਨ ਪਾਇਆ ਹੋਇਆ ਹੈ । ਦੱਸ ਦਈਏ ਕਿ ਸੋਨਮ ਕਪੂਰ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।

sonam Kapoor-min image From instagram

ਹੋਰ ਪੜ੍ਹੋ : ਭੈਣ ਰੀਆ ਕਪੂਰ ਦੇ ਵਿਆਹ ਵਿੱਚ ਭਾਵੁਕ ਹੋਈ ਸੋਨਮ ਕਪੂਰ, ਹੰਝੂ ਸੰਭਾਲਦੀ ਦੀਆਂ ਤਸਵੀਰਾਂ ਵਾਇਰਲ

ਜਿਸ ਤੋਂ ਬਾਅਦ ਅਨੰਦ ਆਹੁਜਾ ਅਤੇ ਸੋਨਮ ਕਪੂਰ ਚਰਚਾ ‘ਚ ਹਨ । ਦੱਸ ਦਈਏ ਕਿ ਸੋਨਮ ਅਤੇ ਅਨੰਦ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਦੋਵਾਂ ਦੀ ਇਹ ਲਵ ਮੈਰਿਜ ਸੀ । ਸੋਨਮ ਕਪੂਰ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਵੱਡੀ ਧੀ ਹੈ । ਇਸ ਤੋਂ ਇਲਾਵਾ ਸੋਨਮ ਦੀ ਇੱਕ ਛੋਟੀ ਭੈਣ ਵੀ ਹੈ, ਜਿਸ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ।

ਅਨਿਲ ਕਪੂਰ ਵੀ ਅਕਸਰ ਆਪਣੀਆਂ ਧੀਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਾ ਲਈ ਹੈ ।

 

View this post on Instagram

 

A post shared by Voompla (@voompla)

You may also like