ਸੋਨਮ ਕਪੂਰ ਆਪਣੇ ਪਤੀ ਨਾਲ ਸੜਕਾਂ ‘ਤੇ ਘੁੰਮਦੇ ਹੋਏ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

written by Lajwinder kaur | June 08, 2022

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਦਾ ਪੂਰਾ ਆਨੰਦ ਲੈ ਰਹੀ ਹੈ। ਇਸ ਸਮੇਂ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਜ਼ਿਆਦਾ ਸਮਾਂ ਬਿਤਾ ਰਹੀ ਹੈ। ਹਾਲ ਹੀ 'ਚ ਸੋਨਮ ਕਪੂਰ ਆਪਣੇ ਪਤੀ ਨਾਲ ਬੇਬੀਮੂਨ ਵੇਕੇਸ਼ਨ 'ਤੇ ਗਈ ਸੀ ਅਤੇ ਜਿਵੇਂ ਹੀ ਉਹ ਘਰ ਪਰਤੀ ਤਾਂ ਉਨ੍ਹਾਂ ਨੇ ਆਪਣੀ ਇੱਕ ਕਿਊਟ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸੋਨਮ ਕਪੂਰ ਦੀ ਪ੍ਰੈਗਨੈਂਸੀ ਦੀ ਚਮਕ ਦੇਖਣ ਨੂੰ ਮਿਲ ਰਹੀ ਹੈ। ਵੀਡੀਓ 'ਚ ਆਨੰਦ ਆਹੂਜਾ ਵੀ ਉਨ੍ਹਾਂ 'ਤੇ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਵਿਆਹ ਬਾਰੇ ਫੈਨਜ਼ ਦੇ ਸਵਾਲ ਦਾ ਜਵਾਬ ਦਿੱਤਾ 'ਤੇ ਕਿਹਾ- 'ਮੈਂ ਵਿਆਹ ਬਾਰੇ ਉਦੋਂ ਗੱਲ ਕਰਾਂਗਾ ਜਦੋਂ...'

ਸੋਨਮ ਕਪੂਰ ਦੀ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਦਾਕਾਰਾ ਸਪੋਰਟਸ ਆਊਟਫਿਟ ਅਤੇ ਸਫੈਦ ਕਮੀਜ਼ 'ਚ ਨਜ਼ਰ ਆ ਰਹੀ ਹੈ। ਉਹ ਆਨੰਦ ਆਹੂਜਾ ਨਾਲ ਸੜਕਾਂ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੀ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ। ਨਵੀਂ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਨੇ ਕੈਪਸ਼ਨ 'ਚ ਲਿਖਿਆ, 'ਘਰ ਪਰਤ ਆਈ ਹਾਂ... ਜਨਮਦਿਨ ਦਾ ਹਫਤਾ ਸ਼ੁਰੂ ਹੋ ਗਿਆ ਹੈ।' ਸੋਨਮ ਕਪੂਰ ਨੂੰ ਇਸ ਪੋਸਟ ਲਈ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵੀਡੀਓ 'ਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਗਏ ਹਨ। ਪ੍ਰਸ਼ੰਸਕ ਸੋਨਮ ਕਪੂਰ ਮਾਂ ਬਣਨ ਕਰਕੇ ਚਿਹਰੇ ਤੇ ਆਈ ਚਮਕ ਦੀ ਤਾਰੀਫ ਕਰ ਰਹੇ ਹਨ।

sonam kapoor shared latest video with fans

ਸੋਨਮ ਕਪੂਰ ਫਿਲਮੀ ਦੁਨੀਆ ਤੋਂ ਬ੍ਰੇਕ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ। ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਤੋਂ ਹੀ ਸੋਨਮ ਕਪੂਰ ਇੱਥੇ ਲਗਾਤਾਰ ਕੁਝ ਨਾ ਕੁਝ ਸ਼ੇਅਰ ਕਰ ਰਹੀ ਹੈ। ਦੱਸ ਦੇਈਏ ਕਿ ਸੋਨਮ ਕਪੂਰ ਨੇ 8 ਮਈ 2018 ਨੂੰ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ।

sonam kapoor wedding anniversary

ਵਿਆਹ ਤੋਂ ਪਹਿਲਾਂ ਸੋਨਮ ਅਤੇ ਆਨੰਦ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਹਾਲ ਹੀ 'ਚ ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਅਦਾਕਾਰਾ ਨੂੰ ਵਧਾਈਆਂ ਦੇਣ 'ਚ ਲੱਗੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ 9 ਜੂਨ ਨੂੰ ਸੋਨਮ ਕਪੂਰ ਆਪਣਾ ਜਨਮਦਿਨ ਸੈਲੀਬ੍ਰੇਟ ਕਰੇਗੀ।

 

 

View this post on Instagram

 

A post shared by Sonam Kapoor Ahuja (@sonamkapoor)

You may also like