ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਹੀ ਵਿਗੜੀ ਸੋਨਮ ਕਪੂਰ ਦੀ ਹਾਲਤ, ਜਾਣੋ ਪੂਰਾ ਮਾਮਲਾ

Written by  Lajwinder kaur   |  August 05th 2022 12:12 PM  |  Updated: August 05th 2022 12:25 PM

ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਹੀ ਵਿਗੜੀ ਸੋਨਮ ਕਪੂਰ ਦੀ ਹਾਲਤ, ਜਾਣੋ ਪੂਰਾ ਮਾਮਲਾ

Sonam Kapoor shares pic of her swollen feet: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪਹਿਲੀ ਪ੍ਰੈਗਨੈਂਸੀ ਦੇ ਦੌਰ 'ਚ ਲੰਘ ਰਹੀ ਹੈ। ਸੋਨਮ ਕਪੂਰ ਦੇ ਪਹਿਲੇ ਬੱਚੇ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਅਭਿਨੇਤਰੀ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਦੱਸਿਆ  ਹੈ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੀ ਹੈ।

ਤਸਵੀਰ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਵੱਲੋਂ ਦਿੱਤੇ ਕੈਪਸ਼ਨ ਤੋਂ ਇਹ ਵੀ ਸਾਫ ਹੈ ਕਿ ਅਭਿਨੇਤਰੀ ਦੀ ਤਬੀਅਤ ਠੀਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸੋਨਮ ਕਪੂਰ ਦਾ ਆਖਰੀ ਪ੍ਰੈਗਨੈਂਸੀ ਮਹੀਨਾ ਹੈ ਅਤੇ ਅਦਾਕਾਰਾ ਇਸ ਮਹੀਨੇ ਆਪਣੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।

ਹੋਰ ਪੜ੍ਹੋ : ਫੋਟੋ 'ਚ ਨਜ਼ਰ ਆ ਰਿਹਾ ਇਹ ਪਿਆਰਾ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਹੀਰੋ, ਮਾਂ, ਪਤਨੀ ਅਤੇ ਧੀ ਵੀ ਹੈ ਬਾਲੀਵੁੱਡ ਦੀਆਂ ਸੁਪਰਸਟਾਰਸ, ਕੀ ਪਹਿਚਾਣਿਆ?

Sonam Kapoor delivery-min image source Instagram

ਸੋਨਮ ਕਪੂਰ ਨੇ ਜਦੋਂ ਤੋਂ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ,ਉਸ ਤੋਂ ਬਾਅਦ ਹੀ ਉਹ ਆਪਣੇ ਪ੍ਰਸ਼ੰਸਕਾਂ ਨਾਲ ਪ੍ਰੈਗਨੈਂਸੀ ਪੀਰੀਅਡ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਨਜ਼ਰ ਆਉਂਦੀ ਰਹਿੰਦੀ ਹੈ। ਸੋਨਮ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੱਸਦੀ ਨਜ਼ਰ ਆ ਰਹੀ ਹੈ ਕਿ ਕਿਵੇਂ ਪ੍ਰੈਗਨੈਂਸੀ ਕਾਰਨ ਉਸ ਦੇ ਪੈਰ ਸੁੱਜ ਗਏ ਹਨ। ਸੋਨਮ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

inside image of sonam image source Instagram

ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਬੈੱਡ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ ਅਤੇ ਉਹ ਆਪਣੇ ਪੈਰਾਂ ਦੀ ਹਾਲਤ ਨੂੰ ਫੋਟੋ ‘ਚ ਦਿਖ ਰਹੀ ਹੈ। ਤਸਵੀਰ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਨੇ ਕਿਊਟ ਪਜਾਮਾ ਪਾਇਆ ਹੋਇਆ ਹੈ ਅਤੇ ਉਸ ਦੇ ਪੈਰਾਂ 'ਚ ਸੋਜ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ- 'ਕਈ ਵਾਰ ਪ੍ਰੈਗਨੈਂਸੀ ਖੂਬਸੂਰਤ ਨਹੀਂ ਹੁੰਦੀ'।

Sonam Kapoor Birthday: Neerja actress' 'goddess' avatar in white satin outfit goes viral image source Instagram

ਸੋਨਮ ਕਪੂਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਈ ਹੋਰ ਗਰਭਵਤੀ ਔਰਤਾਂ ਨੇ ਵੀ ਗਰਭ ਅਵਸਥਾ ਦੌਰਾਨ ਪੈਰਾਂ ਵਿੱਚ ਸੁੱਜਣ ਦਾ ਅਨੁਭਵ ਸਾਂਝਾ ਕੀਤਾ ਹੈ। ਗਰਭ ਅਵਸਥਾ ਦੌਰਾਨ ਪਤੀ ਆਨੰਦ ਆਹੂਜਾ ਸੋਨਮ ਕਪੂਰ ਦੀ ਦੇਖਭਾਲ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਦਾ ਪੂਰਾ ਪਰਿਵਾਰ ਸੋਨਮ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਹਰ ਕੋਈ ਉਸ ਦੀ ਤੈਅ ਤਰੀਕ ਦਾ ਇੰਤਜ਼ਾਰ ਕਰ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੋਨਮ ਦੀ ਡਿਲੀਵਰੀ ਅਗਸਤ 'ਚ ਹੋਵੇਗੀ। ਇਸ ਦੇ ਨਾਲ ਹੀ ਕਪੂਰ ਪਰਿਵਾਰ ਨੇ ਛੋਟੇ ਮਹਿਮਾਨ ਦੇ ਸਵਾਗਤ ਲਈ ਪੂਰੀ ਤਿਆਰੀ ਕਰ ਲਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network