
Sonam Kapoor news: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜੋ ਕਿ ਹਾਲ ਹੀ 'ਚ ਮਾਂ ਬਣੀ ਹੈ ਅਤੇ ਮਾਂ ਬਣਨ ਦੇ ਵਿਚਕਾਰ ਅਦਾਕਾਰਾ ਨੇ ਕੰਮ 'ਤੇ ਵੀ ਵਾਪਸੀ ਕੀਤੀ ਹੈ। ਹਾਲ ਹੀ 'ਚ ਸੋਨਮ ਨੇ ਗ੍ਰੀਨ ਗਾਊਨ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਉੱਤੇ ਕਲਾਕਾਰ ਅਤੇ ਫੈਨਜ਼ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਤੈਮੂਰ ਦਾ ਜਨਮ ਦਿਨ ਮਨਾਉਣ ਲਈ ਛੁੱਟੀਆਂ 'ਤੇ ਨਿਕਲੇ ਸੈਫ ਤੇ ਕਰੀਨਾ, ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰੀ ਕੀਤੀਆਂ ਹਨ। ਜਿਸ ਵਿੱਚ ਉਹ ਗ੍ਰੀਨ ਗਾਊਨ ਪਹਿਣੀ ਨਜ਼ਰ ਆ ਰਹੀ ਹੈ। ਗ੍ਰੀਨ ਗਾਊਨ 'ਚ ਸੋਨਮ ਬਹੁਤ ਖੂਬਸੂਰਤ ਲੱਗ ਰਹੀ ਹੈ, ਸਫੈਦ ਪੈਨਸਿਲ ਹੀਲ ਅਤੇ ਹੈਂਡਬੈਗ ਦੇ ਨਾਲ ਅਭਿਨੇਤਰੀ ਨੇ ਲੁੱਕ ਨੂੰ ਹੋਰ ਵੀ ਕਲਾਸੀ ਬਣਾ ਰਿਹਾ ਹੈ। ਇਸ ਉੱਤੇ ਕੁਝ ਯੂਜ਼ਰਸ ਤਾਰੀਫ ਕਰ ਰਹੇ ਨੇ ਤੇ ਕੁਝ ਯੂਜ਼ਰਸ ਅਦਾਕਾਰਾ ਲਈ ਫਨੀ ਟਿੱਪਣੀਆਂ ਪੋਸਟ ਕਰ ਰਹੇ ਹਨ।

ਇਸ ਲੁੱਕ 'ਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਹੈ, ਮਾਂ ਬਣਨ ਤੋਂ ਬਾਅਦ ਸੋਨਮ ਨੇ ਕੁਝ ਹੀ ਮਹੀਨਿਆਂ ਵਿੱਚ ਆਪਣੇ ਆਪ ਨੂੰ ਕਾਫੀ ਫਿੱਟ ਕਰ ਲਿਆ ਹੈ।
ਸੋਨਮ ਕਪੂਰ ਨੇ ਅਕਸਰ ਹੀ ਆਪਣੇ ਪੁੱਤਰ ਵਾਯੂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਪਰ ਅਜੇ ਤੱਕ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ।

View this post on Instagram