ਗਾਇਕ ਨਿੰਜਾ ਦੀ ਵੈਡਿੰਗ ਐਨੀਵਰਸਰੀ ‘ਤੇ ਜੀ ਖ਼ਾਨ ਸਣੇ ਕਈ ਗਾਇਕਾਂ ਨੇ ਗਾਏ ਗੀਤ

written by Shaminder | January 25, 2022

ਗਾਇਕ ਨਿੰਜਾ (Ninja) ਜਿਸ ਨੇ  ਆਪਣੀ ਵੈਡਿੰਗ ਐਨੀਵਰਸਰੀ (Wedding Anniversary)  ਮਨਾਈ ਹੈ ।ਨਿੰਜਾ ਨੇ ਆਪਣੀ ਐਨੀਵਰਸਰੀ ਨੂੰ ਲੈ ਕੇ ਆਪਣੇ ਘਰ ਵਿੱਚ ਹੀ ਛੋਟੀ ਜਿਹੀ ਪਾਰਟੀ ਰੱਖੀ ਸੀ ।ਇਸ ਪਾਰਟੀ ਵਿੱਚ ਪੰਜਾਬੀ ਗਾਇਕ ਜੀ ਖਾਨ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕ ਮੌਜੂਦ ਰਹੇ । ਇਹਨਾਂ ਗਾਇਕਾਂ ਨੇ ਇਸ ਪਾਰਟੀ ਵਿੱਚ ਇੱਕ ਤੋਂ ਇੱਕ ਗਾਣੇ ਗਾ ਕੇ ਖੂਬ ਰੰਗ ਬੰਨਿਆ । ਇਹਨਾਂ ਗਾਣਿਆਂ ਤੇ ਨਿੰਜਾ ਤੇ ਉਹਨਾਂ ਦੀ ਪਤਨੀ ਜਸਮੀਤ ਨੇ ਡਾਂਸ ਵੀ ਕੀਤਾ ।

ninja With wife image From instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਖੇਤਾਂ ‘ਚ ਗੀਤ ਗਾਉਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਮੀਤ ਤੇ ਨਿੰਜਾ ਨੇ ਲਵ ਮੈਰਿਜ ਕਰਵਾਇਆ ਸੀ ਤੇ ਨਿੰਜਾ ਨੇ ਇਸ ਲਵ ਸਟੋਰੀ ਦਾ ਖੁਦ ਖੁਲਾਸਾ ਕੀਤਾ ਸੀ । ਨਿੰਜਾ ਨੇ ਦੱਸਿਆ ਸੀ ਕਿ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਇਸ ਸ਼ੋਅ ਵਿੱਚ ਜਸਮੀਤ ਨੇ ਵੀ ਖੁਦ ਫੋਨ ਤੇ ਗੱਲ ਕਰਕੇ ਪੂਰੀ ਕਹਾਣੀ ਤੋਂ ਪਰਦਾ ਹਟਾਇਆ ਸੀ ।

g khan in ninja Wedding Anniversary party

ਇਸ ਗੱਲਬਾਤ ਦੌਰਾਨ ਜਸਮੀਤ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਨਿੰਜਾ ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ । ਨਿੰਜਾ ਉਸ ਦਾ ਉਸਤਾਦ ਸੀ ਜਿਹੜਾ ਕਿ ਉਸ ਦੇ ਨਾਲ ਨਾਲ ਹੋਰ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਇਸ ਟ੍ਰੇਨਿੰਗ ਦੌਰਾਨ ਉਸ ਦਾ ਰਵੱਈਆ ਦੇਖ ਕੇ ਉਸ ਨੇ ਨਿੰਜੇ ਨਾਲ ਪਿਆਰ ਹੋ ਗਿਆ । ਨਿੰਜੇ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਨੇ ਮਨ ਬਣਾ ਲਿਆ ਕਿ ਉਹ ਉਸ ਨੂੰ ਪਰਪੋਜ ਕਰੇਗੀ । ਉਸ ਨੇ ਆਪਣੇ ਮੋਬਾਈਲ ’ਤੇ ‘ਆਈ ਲਵ ਯੂ’ ਟੈਕਸ ਟਾਈਪ ਕੀਤਾ ਤੇ ਨਿੰਜਾ ਨੂੰ ਭੇਜ ਦਿੱਤਾ । ਨਿੰਜਾ ਇਹ ਮੈਸੇਜ਼ ਦੇਖ ਕੇ ਸਮਝ ਗਿਆ ਕਿ ਜਸਮੀਤ ਦੀਆਂ ਭਾਵਨਾਵਾਂ ਸੱਚੀਆਂ ਹਨ ।

 

View this post on Instagram

 

A post shared by NINJA (@its_ninja)

You may also like