ਸੋਨੂੰ ਨਿਗਮ ਦੀ ਆਵਾਜ਼ ‘ਚ ‘ਮਰ੍ਹਮ’ ਗੀਤ ਦੇ ਰਿਹਾ ਹੈ ਸਕੂਨ, ਦੇਖੋ ਵੀਡੀਓ

written by Lajwinder kaur | January 31, 2019

ਬਾਲੀਵੁੱਡ ਦੇ ਬਿਹਤਰੀਨ ਗਾਇਕ ਸੋਨੂੰ ਨਿਗਮ ਜਿਹਨਾਂ ਦੀ ਗਾਇਕੀ ਦੇ ਸਭ ਹੀ ਦਿਵਾਨੇ ਹਨ। ਸੋਨੂੰ ਨਿਗਮ ਆਪਣਾ ਨਵਾਂ ਗੀਤ ‘ਮਰ੍ਹਮ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਇਸ ਗੀਤ ਬਾਰੇ ਸੋਨੂੰ ਨਿਗਮ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ।

ਹੋਰ ਵੇਖੋ: ਜੈਪੁਰ ਦੀਆਂ ਸੜਕਾਂ ‘ਤੇ ਸੁਨੰਦਾ ਸ਼ਰਮਾ ਨੇ ਚੜ੍ਹਾਈਆਂ ਗੁੱਡੀਆਂ, ਵੀਡੀਓ ਹੋਈ ਵਾਇਰਲ

'ਮਰ੍ਹਮ' ਗੀਤ ਬਾਲੀਵੁੱਡ ਮੂਵੀ 'ਐੱਸ.ਪੀ.ਚੌਹਾਨ' ਦਾ ਗੀਤ ਹੈ। ਇਸ ਗੀਤ ਨੂੰ ਜਿੰਮੀ ਸ਼ੇਰਗਿੱਲ ਤੇ ਯੁਵਿਕਾ ਚੌਧਰੀ ਉੱਤੇ ਫਿਲਮਾਇਆ ਗਿਆ ਹੈ। ਇਹ ਗੀਤ ਇੱਕ ਸੈਡ ਸੌਂਗ ਹੈ ਜਿਸ ‘ਚ ਪਤਨੀ ਦੇ ਦਰਦ ਨੂੰ ਦੇਖਕੇ ਪਤੀ ਉੱਤੇ ਕੀ ਬੀਤਦੀ ਹੈ ਉਸ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੋਨੂੰ ਨਿਗਮ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਬਹੁਤ ਹੀ ਸਕੂਨ ਦੇਣ ਵਾਲਾ ਬਣਾਇਆ ਹੈ। ਮਰ੍ਹਮ ਗੀਤ ਦੇ ਬੋਲ ਅਭੇਂਦਰ ਕੁਮਾਰ ਉਪਾਧਿਆਏ ਨੇ ਲਿਖੇ ਨੇ ਤੇ ਮਿਊਜ਼ਿਕ ਵਿਭਾਸ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ: ਸੁਨੰਦਾ ਸ਼ਰਮਾ ਤੇ ਮੀਕਾ ਸਿੰਘ ਦੀ ਆਵਾਜ਼ ‘ਚ ‘ਲੁਕਾ ਛਿਪੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’  ਫਿਲਮ ‘ਚ ਮੁੱਖ ਭੂਮਿਕਾ ਜਿੰਮੀ ਸ਼ੇਰਗਿੱਲ ਤੇ ਯੁਵਿਕਾ ਚੌਧਰੀ ਨਿਭਾ ਰਹੇ ਨੇ। ਇਹਨਾਂ ਦੋਵਾਂ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਯਸ਼ਪਾਲ ਸ਼ਰਮਾ ਤੇ ਬਲਜਿੰਦਰ ਕੌਰ ਵੀ ਨਜ਼ਰ ਆਉਣਗੇ। ਹਾਲ ਹੀ ‘ਚ ਮੂਵੀ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ। ਮਨੋਜ.ਕੇ.ਝਾ ਨੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਤੇ ਇਹ ਮੂਵੀ ਸੱਤ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

You may also like