ਅੱਖਾਂ ਦੇ ਕੈਂਸਰ ਦੇ ਨਾਲ ਜੂਝ ਰਹੇ ਬੱਚੇ ਨੂੰ ਮਿਲਿਆ ਸੋਨੂੰ ਸੂਦ ਦਾ ਸਹਾਰਾ, ਮਦਦ ਦਾ ਦਿੱਤਾ ਭਰੋਸਾ

written by Shaminder | December 08, 2022 01:31pm

ਸੋਨੂੰ ਸੂਦ (Sonu Sood)ਜ਼ਰੂਰਤਮੰਦ ਲੋਕਾਂ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ ।ਉਹ ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ । ਲਾਕਡਾਊਨ ਦੇ ਦੌਰਾਨ ਅਦਾਕਾਰ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ । ਲਾਕਡਾਊਨ ਤੋਂ ਬਾਅਦ ਵੀ ਅਦਾਕਾਰ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਹੁਣ ਮੁੜ ਤੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਦੇ ਲਈ ਅਦਾਕਾਰ ਅੱਗੇ ਆਇਆ ਹੈ ।

Sonu sood Image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਮਾਂ ਸਲਮਾ ਖ਼ਾਨ ਦੇ ਜਨਮਦਿਨ ‘ਤੇ ਗਾਇਕਾ ਹਰਸ਼ਦੀਪ ਦੇ ਗੀਤਾਂ ਅਤੇ ਹੈਲੇਨ ਦੇ ਡਾਂਸ ਨੇ ਕਰਵਾਈ ਅੱਤ

ਜਿਸ ਦਾ ਇੱਕ ਵੀਡੀਓ ਵੀ ਅਦਾਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਆਦਿਵਾਸੀ ਕਬੀਲੇ ਦੇ ਨਾਲ ਸਬੰਧ ਰੱਖਣ ਵਾਲਾ ਸੋਨਾਬਾਬੂ ਹੇਮਬਰਮ ਤਿੰਨ ਮਹੀਨਿਆਂ ਤੋਂ ਅੱਖਾਂ ਦੇ ਕੈਂਸਰ ਤੋਂ ਪੀੜਤ ਹੈ। ਉਸ ਦੇ ਮਾਤਾ-ਪਿਤਾ ਦੁਮਕਾ, ਰਾਮਪੁਰਹਾਟ, ਕੋਲਕਾਤਾ, ਰਾਂਚੀ, ਜਮਸ਼ੇਦਪੁਰ ਤੋਂ ਨਵੀਂ ਦਿੱਲੀ ਇਲਾਜ ਕਰਵਾ ਚੁੱਕੇ ਹਨ ਪਰ ਸੋਨਾਬਾਬੂ ਨੂੰ ਹਰ ਥਾਂ ਤੋਂ ਰੈਫਰ ਕਰ ਦਿੱਤਾ ਗਿਆ ਹੈ।

Image Source: Instagram

ਹੋਰ ਪੜ੍ਹੋ : ਅਦਾਕਾਰਾ ਟੀਆ ਭਾਟੀਆ ਨੂੰ ਨਵ ਭਾਟੀਆ ਨੇ ਲਿਆ ਸੀ ਗੋਦ, ਅਦਾਕਾਰਾ ਨੇ ਸਾਂਝੀ ਕੀਤੀ ਆਪਣੀ ਕਹਾਣੀ, ਵੇਖੋ ਵੀਡੀਓ

ਬੱਚੇ ਦੇ ਇਲਾਜ ਦੇ ਲਈ ਉਸ ਦੇ ਮਾਪਿਆਂ ਨੇ ਆਪਣੀ ਸਾਰੀ ਜਾਇਦਾਦ ਤੱਕ ਵੇਚ ਦਿੱਤੀ ਹੈ, ਪਰ ਆਰਥਿਕ ਪੱਖੋਂ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਇਹ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੈ । ਜਿਸ ਤੋਂ ਬਾਅਦ ਸੋਨੂੰ ਸੂਦ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਹਨ ।

image From instagram

ਸੋਨੂੰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਇਲਾਜ ਦਾ ਭਰੋਸਾ ਦਿੰਦੇ ਹੋਏ ਮੁੰਬਈ ਆਉਣ ਲਈ ਟਿਕਟਾਂ ਭੇਜਣ ਦੀ ਗੱਲ ਕਹੀ ਹੈ।

You may also like