
ਸੋਨੂੰ ਸੂਦ (Sonu Sood) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ (Video)ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਅੱਧੀ ਰਾਤ ਨੂੰ ਕੌਫੀ ਬ੍ਰੇਕ ਦੇ ਲਈ ਰੁਕੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਬਾਣੀ ਸੰਧੂ ਨੇ ਸਾਂਝੀਆਂ ਕੀਤੀਆਂ ਭਾਬੀ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੇ ਦਿੱਤੀ ਗਾਇਕਾ ਨੂੰ ਵਧਾਈ
ਵੀਡੀਓ ‘ਚ ਸੋਨੂੰ ਸੂਦ ਕੌਫੀ ਬਨਾਉਣ ਵਾਲੇ ਅਕਸ਼ੇ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸੇ ਦੌਰਾਨ ਅਕਸ਼ੇ ਦੇ ਦੋ ਦੋਸਤ ਜੋ ਉਸ ਦੇ ਕੋਲ ਖੜੇ ਹੋਏ ਸਨ, ਉਹ ਮੂੰਹ ‘ਚ ਤੰਬਾਕੂ ਪਾਈ ਹੋਏ ਦਿਖਾਈ ਦੇ ਰਹੇ ਹਨ । ਜਿਉਂ ਹੀ ਅਦਾਕਾਰ ਨੂੰ ਪਤਾ ਲੱਗਿਆ ਤਾਂ ਉਸ ਨੇ ਦੋਨਾਂ ਨੁੰ ਫਟਕਾਰ ਲਗਾਈ ਅਤੇ ਕਿਹਾ ਕਿ ਇਸ ਨੂੰ ਥੁੱਕ ਕੇ ਆਓ।

ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਜਿਸ ਤੋਂ ਬਾਅਦ ਸੋਨੂੰ ਸੂਦ ਦੇ ਕਹਿਣ ਤੋਂ ਬਾਅਦ ਦੋਨਾਂ ਨੇ ਤੰਬਾਕੂ ਥੁੱਕਿਆ । ਸੋਨੂੰ ਸੂਦ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਸੋਨੂੰ ਸੂਦ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ ਅਤੇ ਉਹ ਲੋਕਾਂ ‘ਚ ਇੱਕ ਮਸੀਹਾ ਦੇ ਤੌਰ ‘ਤੇ ਜਾਣੇ ਜਾਂਦੇ ਹਨ ।

ਲਾਕਡਾਊਨ ਦੇ ਦੌਰਾਨ ਵੀ ਉਨ੍ਹਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ । ਉਨ੍ਹਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ਦੇ ਨਾਲ ਨਾਲ ਸਾਊਥ ਇੰਡਸਟਰੀ ‘ਚ ਵੀ ਸਰਗਰਮ ਹਨ ।
Coffee break ☕️ #supportsmallbusiness #chai #travel pic.twitter.com/c9SWwe5g5B
— sonu sood (@SonuSood) January 13, 2023