ਐਥਲੀਟ ਦੇ ਭਰਾ ਨੇ ਸੋਨੂੰ ਸੂਦ ਤੋਂ ਮੰਗੀ ਮਦਦ ਤਾਂ ਸੋਨੂੰ ਨੇ ਕਿਹਾ ਮੈਡਲ ਦੀ ਤਿਆਰੀ ਕਰ ਸਰਜਰੀ ਅਗਲੇ ਹਫਤੇ ਹੋਵੇਗੀ

Written by  Rupinder Kaler   |  August 13th 2020 11:28 AM  |  Updated: August 13th 2020 11:28 AM

ਐਥਲੀਟ ਦੇ ਭਰਾ ਨੇ ਸੋਨੂੰ ਸੂਦ ਤੋਂ ਮੰਗੀ ਮਦਦ ਤਾਂ ਸੋਨੂੰ ਨੇ ਕਿਹਾ ਮੈਡਲ ਦੀ ਤਿਆਰੀ ਕਰ ਸਰਜਰੀ ਅਗਲੇ ਹਫਤੇ ਹੋਵੇਗੀ

ਬਾਲੀਵੁੱਡ ਦੇ ਕੁਝ ਚੁਣੇ ਹੋਏ ਸਿਤਾਰੇ ਹੀ ਆਪਣੇ ਨਾਂਅ ਮੁਤਾਬਿਕ ਕੰਮ ਕਰ ਰਹੇ ਹਨ । ਸੋਨੂੰ ਸੂਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਤਾਰੀਫ ਵਿੱਚ ਸ਼ਬਦ ਘੱਟ ਪੈ ਜਾਂਦੇ ਹਨ । ਇਸ ਦੇ ਨਾਲ ਹੀ ਮਦਦ ਕਰਨ ਵਾਲਿਆਂ ਦੀ ਲਿਸਟ ਵਿੱਚ ਕੈਟਰੀਨਾ ਕੈਫ ਦਾ ਨਾਂਅ ਵੀ ਜੁੜ ਗਿਆ ਹੈ । ਕੈਟਰੀਨਾ ਨੇ ਬੈਕਗਰਾਉਂਡ ਡਾਂਸਰਾਂ ਦੀ ਮਦਦ ਕੀਤੀ ਹੈ ਜਿਹੜੀਆਂ ਸ਼ੂਟਿੰਗ ਨਾ ਹੋਣ ਕਰਕੇ ਪਰੇਸ਼ਾਨੀ ਨਾਲ ਜੂਝ ਰਹੀਆਂ ਸਨ ।

https://twitter.com/SonuSood/status/1293137432523628544

ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾਉਂਦੇ ਹੋਏ ਜੈਵਲਿਨ ਥਰੋ ਦੇ ਖਿਡਾਰੀ ਸੁਦਾਮਾ ਯਾਦਵ ਦੇ ਭਰਾ ਨੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸ ਨੇ ਲਿਖਿਆ ਕਿ ਕੰਪੀਟੀਸ਼ਨ ਤੋਂ ਐਨ 5 ਮਿੰਟ ਪਹਿਲਾਂ ਵਾਰਮਅਪ ਦੇ ਦੌਰਾਨ ਗੋਡੇ ਤੇ ਸੱਟ ਵੱਜਣ ਨਾਲ ਉਹ ਪੂਰੀ ਤਰ੍ਹਾਂ ਟੁੱਟ ਕੇ ਖੇਰੂ ਖੇਰੂ ਹੋ ਗਿਆ ਹੈ ।

https://www.instagram.com/p/CDL9tN5pD7X/?utm_source=ig_embed

ਇਸ ਤੇ ਰਿਪਲਾਈ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ‘ਸੁਦਾਮਾ ਦੇਸ਼ ਦਾ ਮਾਣ ਹੈ, ਅਗਲੇ ਹਫ਼ਤੇ ਸਰਜਰੀ ਕਰਾਂਗੇ’ । ਇਸੇ ਤਰ੍ਹਾਂ ਕੈਟਰੀਨਾ ਕੈਫ ਨੇ ਬੈਕਗਰਾਊਂਡ ਡਾਂਸਰਾਂ ਦੀ ਮਦਦ ਕੀਤੀ ਕੀਤੀ ਹੈ । ਰਾਜ ਸੁਰਾਨੀ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਕਟਰੀਨਾ ਕੈਫ ਨੇ ਡਾਂਸਰ ਨੂੰ ਮਦਦ ਪਹੁੰਚਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network