ਸੋਨੂੰ ਸੂਦ ਨੂੰ ਤੋਹਫੇ ਵਜੋਂ ਮਿਲੀ 87 ਹਜ਼ਾਰ ਵਰਗ ਫੁੱਟ ਦੀ ਰੰਗੋਲੀ, ਕਿਹਾ- ਮੇਰੇ ਕੋਲ ਸ਼ਬਦ ਨਹੀਂ...

Written by  Lajwinder kaur   |  January 30th 2023 09:42 AM  |  Updated: January 30th 2023 09:46 AM

ਸੋਨੂੰ ਸੂਦ ਨੂੰ ਤੋਹਫੇ ਵਜੋਂ ਮਿਲੀ 87 ਹਜ਼ਾਰ ਵਰਗ ਫੁੱਟ ਦੀ ਰੰਗੋਲੀ, ਕਿਹਾ- ਮੇਰੇ ਕੋਲ ਸ਼ਬਦ ਨਹੀਂ...

Sonu Sood news: ਗਣਤੰਤਰ ਦਿਵਸ ਦੇ ਮੌਕੇ 'ਤੇ ਸੋਨੂੰ ਸੂਦ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਬੇਹੱਦ ਖੂਬਸੂਰਤ ਸਰਪ੍ਰਾਈਜ਼ ਦੇ ਕੇ ਹੈਰਾਨ ਕਰ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਏਕਤਾ ਕਪੂਰ ਦੇ ਪੁੱਤਰ ਦੀ ਜਨਮਦਿਨ ਪਾਰਟੀ ਤੋਂ ਰੋਂਦੀ ਹੋਈ ਬਾਹਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ; ਵੀਡੀਓ ਹੋਇਆ ਵਾਇਰਲ

actor sonu sood image source: Instagram

ਲੋਕਾਂ ਲਈ ਅਸਲੀ ਹੀਰੋ ਬਣ ਕੇ ਉਭਰੇ ਸੋਨੂੰ ਸੂਦ ਹਰ ਕਿਸੇ ਦੇ ਚਹੇਤੇ ਹਨ। ਸੋਨੂੰ ਸੂਦ ਦੀ ਫੈਨ ਫਾਲੋਇੰਗ ਇੰਨੀ ਹੈ ਕਿ ਹਰ ਦੂਜਾ ਵਿਅਕਤੀ ਅਦਾਕਾਰ ਦੀਆਂ ਤਾਰੀਫਾਂ ਕੀਤੇ ਬਿਨਾ ਨਹੀਂ ਰਹਿੰਦਾ ਹੈ। ਜਿੱਥੇ ਸੋਨੂੰ ਸੂਦ ਲੋੜਵੰਦ ਲੋਕਾਂ ਲਈ ਦਿਲ ਖੋਲ ਕੇ ਮਦਦ ਕਰਦੇ ਨੇ ਤਾਂ ਦੂਜੇ ਪਾਸੇ ਪ੍ਰਸ਼ੰਸਕ ਵੀ ਆਪਣੇ ਹੀਰੋ ਲਈ ਕੁਝ ਨਾ ਕੁਝ ਖਾਸ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਣਤੰਤਰ ਦਿਵਸ ਦੇ ਮੌਕੇ 'ਤੇ ਸੋਨੂੰ ਸੂਦ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਬੇਹੱਦ ਖੂਬਸੂਰਤ ਸਰਪ੍ਰਾਈਜ਼ ਦੇ ਕੇ ਹੈਰਾਨ ਕਰ ਦਿੱਤਾ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

image source: Instagram

ਗਣਤੰਤਰ ਦਿਵਸ ਦੇ ਮੌਕੇ 'ਤੇ ਮਹਾਰਾਸ਼ਟਰ ਦੇ ਕੋਲਹਾਪੁਰ ਸ਼ਹਿਰ 'ਚ ਸੋਨੂੰ ਸੂਦ ਦੇ ਇੱਕ ਪ੍ਰਸ਼ੰਸਕ ਨੇ ਅਭਿਨੇਤਾ ਦਾ 87,000 ਵਰਗ ਫੁੱਟ ਦਾ ਪੋਰਟਰੇਟ ਬਣਾਇਆ ਸੀ। ਸੋਨੂੰ ਸੂਦ ਦੇ ਪ੍ਰਸ਼ੰਸਕ ਅਤੇ ਚਿੱਤਰਕਾਰ ਵਿਪੁਲ ਸ਼੍ਰੀਪਦ ਮਿਰਾਜਕਰ ਨੇ ਪਾਰਕ ਵਿੱਚ ਇਸ ਤਸਵੀਰ ਨੂੰ ਬਣਾਉਣ ਲਈ 7 ਟਨ ਤੋਂ ਵੱਧ ਰੰਗੋਲੀ ਰੰਗਾਂ ਦੀ ਵਰਤੋਂ ਕੀਤੀ ਹੈ। ਇਸ ਨੂੰ ਬਣਾਉਣ ਵਿਚ ਵਿਪੁਲ ਨੂੰ ਕਾਫੀ ਸਮਾਂ ਲੱਗਾ। ਪ੍ਰਸ਼ੰਸਕ ਦੁਆਰਾ ਦਿੱਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਮੈਂ ਇਸ ਸਮੇਂ ਬਹੁਤ ਨਿਮਰ ਮਹਿਸੂਸ ਕਰ ਰਿਹਾ ਹਾਂ... ਸਭ ਤੋਂ ਵੱਡੀ ਰੰਗੋਲੀ ਦਾ ਵਿਸ਼ਵ ਰਿਕਾਰਡ। 87000 ਵਰਗ ਫੁੱਟ 7 ਟਨ ਰੰਗੋਲੀ ਰੰਗ।

bollywood sonu sood image source: Instagram

ਪ੍ਰਸ਼ੰਸਕਾਂ ਦੁਆਰਾ ਬਣਾਈ ਗਈ ਇਸ ਰੰਗੋਲੀ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ, 'ਮੇਰੇ ਕੋਲ ਸ਼ਬਦ ਨਹੀਂ ਹਨ ...ਲੋਕਾਂ ਦੁਆਰਾ ਦਿਖਾਏ ਗਏ ਪਿਆਰ ਤੋਂ ਸਤਿਕਾਰ ਲਈ, ਮੈਂ ਸੋਲਾਪੁਰ ਦੇ ਵਿਪੁਲ ਦਾ ਧੰਨਵਾਦ ਕਰਦਾ ਹਾਂ, ਜਿਸ ਨੇ 87,000 ਵਰਗ ਵਰਗ ਵਿੱਚ ਵਿਸ਼ਵ ਰਿਕਾਰਡ ਬਣਾਉਣ ਦਾ ਇਹ ਮੀਲ ਪੱਥਰ ਹਾਸਲ ਕੀਤਾ ਹੈ। ਸਭ ਤੋਂ ਵੱਡੀ ਰੰਗੋਲੀ ਅਤੇ ਮੈਨੂੰ ਇਸ 'ਤੇ ਮਾਣ ਹੈ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਤਾਰੀਫ ਕਰ ਰਹੇ ਹਨ।

image source: Instagram

 

View this post on Instagram

 

A post shared by Sonu Sood (@sonu_sood)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network