ਸੋਨੂੰ ਸੂਦ ਨੇ ਸਾਂਝੀਆਂ ਕੀਤੀਆਂ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | June 07, 2021

ਸੋਨੂੰ ਸੂਦ ਲੋਕਾਂ ‘ਚ ਆਪਣੀ ਸਮਾਜ ਸੇਵਾ ਕਰਕੇ ਕਾਫੀ ਮਸ਼ਹੂਰ ਹਨ ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ । ਅਦਾਕਾਰ ਨੇ ਹੁਣ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Sonu Sood Image From Instagram
ਹੋਰ ਪੜ੍ਹੋ : ਅੱਜ ਹੈ ਏਕਤਾ ਕਪੂਰ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਨਹੀਂ ਕਰਵਾਇਆ ਵਿਆਹ 
sonu sood Image From Instagram
ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ । ਇਹ ਤਸਵੀਰਾਂ ਸੋਨੂੰ ਸੂਦ ਦੇ ਮਾਡਲਿੰਗ ਦੀਆਂ ਹਨ ਜਦੋਂ ਉਹ ਮੁੰਬਈ ‘ਚ ਫ਼ਿਲਮਾਂ ‘ਚ ਹੱਥ ਅਜ਼ਮਾਉਣ ਲਈ ਮਿਹਨਤ ਕਰ ਰਹੇ ਸਨ ।ਸੋਨੂੰ ਸੂਦ ਦਾ ਨਾਂਅ ਅੱਜ ਬਾਲੀਵੁੱਡ ਇੰਡਸਟਰੀ ਦੇ ਨਾਮੀ ਸਿਤਾਰਿਆਂ ‘ਚ ਆਉਂਦਾ ਹੈ ।
sonu-sood Image From Instagram
ਉਹ ਬਾਲੀਵੁੱਡ ‘ਚ ਹੀ ਨਹੀਂ ਸਾਊਥ ਦੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਕੇ ਚਰਚਾ ‘ਚ ਆਏ ਸੋਨੂੰ ਸੂਦ ਲੋਕਾਂ ਦੇ ਵਿੱਚ ਅਸਲੀ ਹੀਰੋ ਹਨ ਅਤੇ ਅੱਜ ਵੀ ਲੋਕ ਮਦਦ ਲਈ ਉਨ੍ਹਾਂ ਦੇ ਘਰ ਤੱਕ ਪਹੁੰਚ ਕਰ ਰਹੇ ਹਨ । ਉਨ੍ਹਾਂ ਨੇ ਬੀਤੇ ਸਾਲ ਵੀ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਸੀ ।
 
View this post on Instagram
 

A post shared by Sonu Sood (@sonu_sood)

0 Comments
0

You may also like