ਦਿਲਜੀਤ ਦੋਸਾਂਝ ਦੇ ਗਾਣੇ 'ਚ ਕੰਮ ਕਰਨ ਤੋਂ ਬਾਅਦ ਖੁਦ ਦਾ ਗਾਣਾ ਲੈ ਕੇ ਆ ਰਿਹਾ ਹੈ ਗੁਰਪ੍ਰੀਤ ਸੋਨੀ  

Written by  Rupinder Kaler   |  May 27th 2019 12:40 PM  |  Updated: May 27th 2019 05:56 PM

ਦਿਲਜੀਤ ਦੋਸਾਂਝ ਦੇ ਗਾਣੇ 'ਚ ਕੰਮ ਕਰਨ ਤੋਂ ਬਾਅਦ ਖੁਦ ਦਾ ਗਾਣਾ ਲੈ ਕੇ ਆ ਰਿਹਾ ਹੈ ਗੁਰਪ੍ਰੀਤ ਸੋਨੀ  

ਸੋਸ਼ਲ ਮੀਡੀਆ ਤੇ ਸੋਨੀ ਕਰਿਊ ਤੇ ਆਮ ਲੋਕਾਂ ਵਿੱਚ ਖੁੱਲੀਆਂ ਪੈਂਟਾਂ ਵਾਲੇ ਮੁੰਡਿਆਂ ਦੇ ਨਾਂਅ ਨਾਲ ਮਸ਼ਹੂਰ ਗੁਰਪ੍ਰੀਤ ਸੋਨੀ ਹੁਣ ਆਪਣਾ ਨਵਾਂ ਗਾਣਾ ਬਾਂਦਰੀ ਲੈ ਕੇ ਆ ਰਿਹਾ ਹੈ । ਇਸ ਗਾਣੇ ਵਿੱਚ ਗੁਰਪ੍ਰੀਤ ਸੋਨੀ ਦਾ ਸਾਥ ਪ੍ਰੀਤ ਸਿਆ ਨੇ ਦਿੱਤਾ ਹੈ । ਇਸ ਗਾਣੇ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਉਹ ਵਿੱਕੀ ਰਤਨਾ ਨੇ ਤਿਆਰ ਕੀਤਾ ਹੈ । ਜਦੋਂ ਕਿ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ । ਇਸ ਗਾਣੇ ਵਿੱਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ ।

https://www.instagram.com/p/BwYqtXbHvtE/

ਇਸ ਗਾਣੇ ਨੂੰ ਲੈ ਕੇ ਗੁਰਪ੍ਰੀਤ ਸੋਨੀ ਕਾਫੀ ਉਤਸ਼ਾਹਿਤ ਹੈ । ਗੁਰਪ੍ਰੀਤ ਦਾ ਕਹਿਣਾ ਹੈ ਕਿ ਜਿਨ੍ਹਾਂ ਪਿਆਰ ਉਹਨਾਂ ਨੂੰ ਟਿੱਕ-ਟੋਕ ਦੀਆਂ ਵੀਡਿਓ ਤੋਂ ਮਿਲਿਆ ਹੈ । ਉਸ ਨੂੰ ਉਮੀਦ ਹੈ ਕਿ ਓਨਾ ਹੀ ਪਿਆਰ ਉਸ ਦੇ ਗਾਣੇ ਨੂੰ ਮਿਲੇਗਾ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਨੀ ਕਰਿਊ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦੇ ਇੱਕ ਗਾਣੇ ਵਿੱਚ ਵੀ ਨਜ਼ਰ ਆਉਣ ਵਾਲੇ ਹਨ । ਇਸ ਗਾਣੇ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆ ਸਨ ।

https://www.instagram.com/p/BxM38WSl7-_/

ਗੁਰਪ੍ਰੀਤ ਸੋਨੀ ਤੇ ਉਹਨਾਂ ਦੇ ਸਾਥੀ ਟਿੱਕ ਟੋਕ ਤੇ ਏਨੇ ਫੇਮਸ ਹਨ ਕਿ ਉਸ ਦੀ ਹਰ ਵੀਡਿਓ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਗੁਰਪ੍ਰੀਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੌਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ । ਪਿੰਡ ਦੇ ਹੀ ਕੁਝ ਆਪਣੇ ਸਾਥੀਆਂ ਨਾਲ ਉਸ ਨੇ ਵੀਡਿਓ ਬਨਾਉਣੀਆਂ ਸ਼ੁਰੂ ਕੀਤੀਆ ਸਨ, ਤੇ ਇਹ ਵੀਡਿਓ ਲੋਕਾਂ ਨੂੰ ਏਨੀਆਂ ਕੁ ਪਸੰਦ ਆਈਆਂ ਕਿ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀ ਰਾਤੋ ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ।

https://www.instagram.com/p/Bxgxu-ynFhK/

ਹੁਣ ਗੁਰਪ੍ਰੀਤ ਸੋਨੀ ਆਪਣੇ ਗਾਣੇ ਨਾਲ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਿਹਾ ਹੈ ।

https://www.instagram.com/p/BxaHKrqnVBK/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network