ਸੂਰਜ ਬੜਜਾਤਿਆ ਨੇ ਸਲਮਾਨ ਖ਼ਾਨ ਨਾਲ ਫ਼ਿਲਮ ਦਾ ਐਲਾਨ ਕੀਤਾ, ਕਿਹਾ ਫਿਰ ਬਣਾਵਾਂਗੇ ਇਤਿਹਾਸ

written by Pushp Raj | October 22, 2022 12:53pm

Sooraj Barjatya announces film with Salman Khan : ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਸੂਰਜ ਬੜਜਾਤਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਉਚਾਈਆਂ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਫ਼ਿਲਮ ਪ੍ਰਮੋਸ਼ਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਸੂਰਜ ਬੜਜਾਤਿਆ ਜਲਦ ਹੀ ਸਲਮਾਨ ਖ਼ਾਨ ਨਾਲ ਨਵੀਂ ਫ਼ਿਲਮ ਲੈ ਕੇ ਆਉਣ ਵਾਲੇ ਹਨ।

image Source :google

ਫ਼ਿਲਮ 'ਉਚਾਈਆਂ' ਦੇ ਪ੍ਰਮੋਸ਼ਨ ਦੇ ਦੌਰਾਨ ਸੂਰਜ ਬੜਜਾਤਿਆ ਨੇ ਕਿਹਾ ਕਿ ਇਸ ਫ਼ਿਲਮ ਨੂੰ ਬਨਾਉਣ ਲਈ ਉਨ੍ਹਾਂ ਨੇ ਸਾਰੇ ਬੰਧਨ ਤੋੜ ਦਿੱਤੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਫ਼ਿਲਮ ਦੇ ਵਿੱਚ ਸਲਮਾਨ ਖ਼ਾਨ ਨੂੰ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

image Source :google

ਹਾਲਾਂਕਿ ਇਸ ਦੌਰਾਨ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ।ਕਿਉਂਕਿ ਉਚਾਈਆਂ ਤੋਂ ਬਾਅਦ ਇੱਕ ਵਾਰ ਫਿਰ ਸਲਮਾਨ ਖ਼ਾਨ ਤੇ ਸੂਰਜ ਦੀ ਜੋੜੀ ਨਜ਼ਰ ਆਵੇਗੀ। ਸਲਮਾਨ ਅਤੇ ਸੂਰਜ ਬੜਜਾਤਿਆ ਦੀ ਜੋੜੀ, ਜਿਨ੍ਹਾਂ ਨੇ ਹਮ ਆਪਕੇ ਹੈ ਕੌਨ, ਮੈਂਨੇ ਪਿਆਰ ਕੀਆ, ਹਮ ਸਾਥ ਸਾਥ ਹੈ ਸਣੇ ਕਈ ਹੋਰ ਹਿੱਟ ਫਿਲਮਾਂ ਦਿੱਤੀਆਂ ਹਨ, ਵਾਪਸੀ ਕਰਨ ਲਈ ਤਿਆਰ ਹਨ।

ਸਲਮਾਨ ਖ਼ਾਨ ਅਤੇ ਸੂਰਜ ਬੜਜਾਤਿਆ ਦੀਆਂ ਫਿਲਮਾਂ ਨੇ ਨਾਂ ਸਿਰਫ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ, ਸਗੋਂ ਇਹ ਫਿਲਮਾਂ ਬਾਕਸ ਆਫਿਸ 'ਤੇ ਵੀ ਸਫਲ ਸਾਬਿਤ ਹੋਈਆਂ ਹਨ। ਅਜਿਹੇ 'ਚ ਸੂਰਜ ਨੇ ਕਿਹਾ ਹੈ ਕਿ ਉਹ ਫ਼ਿਲਮ 'ਉਚਾਈਆਂ' ਤੋਂ ਬਾਅਦ ਮੁੜ ਜਲਦ ਹੀ ਸਲਮਾਨ ਖ਼ਾਨ ਨਾਲ ਨਵੀਂ ਫ਼ਿਲਮ ਬਨਾਉਣਗੇ।

image Source :google

ਹੋਰ ਪੜ੍ਹੋ: ਫ਼ਿਲਮ 'ਓਏ ਮੱਖਣਾ'ਦਾ ਦੂਜਾ ਗੀਤ `ਚੰਨ ਸਿਤਾਰੇ` ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਤਾਨੀਆ ਤੇ ਐਮੀ ਵਿਰਕ ਦੀ ਕੈਮਿਸਟਰੀ

ਸੂਰਜ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਕਿਸ ਤਰ੍ਹਾਂ ਦੀ ਫ਼ਿਲਮ ਹੋਵੇਗੀ ਤਾਂ ਉਹ ਕਹਿੰਦੇ ਹਨ ਕਿ ਇਹ ਇੱਕ ਪਰਿਵਾਰਕ ਫ਼ਿਲਮ ਹੋਵੇਗੀ, ਜਿਸ ਵਿੱਚ ਹਾਸਾ, ਚੁਟਕਲੇ, ਗੀਤ ਆਦਿ ਹੋਣਗੇ। ਉੱਥੇ ਜਾ ਕੇ ਉਹ ਹਿੰਟ ਦਿੰਦੇ ਹਨ ਕਿ ਇਸ ਫ਼ਿਲਮ 'ਚ ਵੀ ਸਲਮਾਨ ਖ਼ਾਨ ਦਾ ਨਾਂ ਪ੍ਰੇਮ ਹੀ ਹੋਵੇਗਾ। ਜਦੋਂ ਵੀ ਸਲਮਾਨ ਖ਼ਾਨ ਨੇ ਪ੍ਰੇਮ ਦੇ ਕਿਰਦਾਰ 'ਚ ਐਂਟਰੀ ਕੀਤੀ ਹੈ ਤਾਂ ਦਰਸ਼ਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ। ਅਜਿਹੇ 'ਚ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਬਾਲੀਵੁੱਡ ਇਤਿਹਾਸ ਰਚ ਸਕਦਾ ਹੈ।

You may also like