ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਉੜੀਸਾ ਦੇ ਧਾਰਮਿਕ ਸਥਾਨਾਂ ਦੇ

written by Rupinder Kaler | December 03, 2019

ਅਮਰਜੀਤ ਸਿੰਘ ਚਾਵਲਾ ਨੇ ਆਪਣੀ ਉੜੀਸਾ ਦੀ ਯਾਤਰਾ ਦੌਰਾਨ ਜਿੱਥੇ ਸਾਨੂੰ ਗੁਰਦੁਆਰਾ ਆਰਤੀ ਸਾਹਿਬ ਪੁਰੀ ਦੇ ਦਰਸ਼ਨ ਕਰਵਾਏ ਉੱਥੇ ਉਹ ਭਗਵਾਨ ਜਗਨਨਾਥ ਦੇ ਮੰਦਰ ਵੀ ਪਹੁੰਚੇ ।ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਮੰਦਰ ਦੇ ਅੰਦਰ ਦਾਖਿਲ ਹੋਣ ਲੱਗੇ ਉਸ ਸਮੇਂ ਕੁਝ ਪੰਡਿਤਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ । ਪਰ ਜਦੋਂ ਪੁਜਾਰੀਆਂ ਨੂੰ ਅਕਾਸ਼ਬਾਣੀ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹੀ ਪੁਜਾਰੀ ਆਦਰ ਨਾਲ ਮੰਦਰ ਦੇ ਅੰਦਰ ਲੈ ਕੇ ਆਏ ।ਇਸੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਆਰਤੀ ਸਾਹਿਬ ਦਾ ਉਚਾਰਨ ਕੀਤਾ ਸੀ ।

ਇਸ ਮੰਦਰ ਦੇ ਨਾਲ ਹੀ ਮੰਗੂ ਮੱਠ ਵੀ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸਨ ।ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਇੱਕ ਸੰਤ ਨਾਲ ਵੀ ਮੁਲਾਕਾਤ ਕੀਤੀ ਸੀ ।

You may also like