ਦਰਸ਼ਨ ਕਰੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ 

Written by  Rupinder Kaler   |  August 10th 2019 11:14 AM  |  Updated: August 10th 2019 11:14 AM

ਦਰਸ਼ਨ ਕਰੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ 

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ, ਉਹ ਹਰ ਮੁਸ਼ਕਿਲ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਨ । ਹੁਣ ਤੱਕ ਉਹਨਾਂ ਨੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਸਾਨੂੰ ਦਰਸ਼ਨ ਕਰਵਾਏ । ਇਸ ਯਾਤਰਾ ਦੌਰਾਨ ਉਹ ਹਰਿਦੁਆਰ ਵੀ ਪਹੁੰਚੇ । ਇਹ ਥਾਂ ਜਿੰਨੀ ਹਿੰਦੂ ਭਾਈਚਾਰੇ ਲਈ ਮਹੱਤਵ ਰੱਖਦੀ ਹੈ ਓਨੀਂ ਹੀ ਇਹ ਥਾਂ ਸਿੱਖ ਭਾਈਚਾਰੇ ਵਾਸਤੇ ਵੀ ਖ਼ਾਸ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਮਹੰਤਾਂ ਨਾਲ ਬਚਨ ਬਲਾਸ ਕਰਨ ਲਈ ਪਹੁੰਚੇ ਸਨ ।

ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਪਹੁੰਚੇ ਸਨ ਉਸ ਦੇ ਪੱਕੇ ਪ੍ਰਮਾਣ ਤਾਂ ਨਹੀਂ ਮਿਲਦੇ ਪਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਇੱਥੇ ਪਹੁੰਚੇ ਸਨ । ਇਸ ਥਾਂ ਤੇ ਗੁਰਦੁਆਰਾ ਗੁਰੂ ਨਾਨਕ ਅੰਨ ਭੰਡਾਰ ਹੈ । ਇਸ ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਲੰਗਰ ਬਣਦਾ ਹੈ, ਜਿਹੜਾ ਕਿ ਇੱਥੇ ਆਏ ਸਰਧਾਲੂਆਂ ਨੂੰ ਵਰਤਾਇਆ ਜਾਂਦਾ ਹੈ । ਲੰਗਰ ਦੀ ਇਹ ਸੇਵਾ ਸੰਗਤ ਦੇ ਦਾਨ ਨਾਲ ਚੱਲਦੀ ਹੈ ।

ਅਰਮਜੀਤ ਸਿੰਘ ਚਾਵਲਾ ਆਪਣੀ ਇਸ ਯਾਤਰਾ ਦੌਰਾਨ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵੀ ਪਹੁੰਚੇ । ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਪੰਜਾਬ ਕੌਰ ਦੇ ਕਹਿਣ ਤੇ ਪਹੁੰਚੇ ਸਨ ।

ਇਸ ਸਥਾਨ ਤੇ ਕੁਝ ਹੋਰ ਵੀ ਇਤਿਹਾਸਕ ਥਾਵਾਂ ਹਨ, ਜਿੰਨ੍ਹਾਂ ਦਾ ਇਤਿਹਾਸ ਜਾਨਣ ਲਈ ਤੁਸੀਂ ਦੇਖੋ 'ਟਰਬਨ ਟ੍ਰੈਵਲਰ' ਦਾ ੧੨ ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network