ਇਸ ਤਰ੍ਹਾਂ ਬਦਲੀ ਸੀ ਗੁਰਜਿੰਦ ਮਾਨ ਦੀ ਕਿਸਮਤ, ਅਦਾਕਾਰੀ ਦੇ ਦਮ 'ਤੇ ਬਣਾਈ ਫ਼ਿਲਮ ਇੰਡਸਟਰੀ 'ਚ ਖ਼ਾਸ ਥਾਂ 

Written by  Rupinder Kaler   |  May 31st 2019 11:38 AM  |  Updated: May 31st 2019 11:38 AM

ਇਸ ਤਰ੍ਹਾਂ ਬਦਲੀ ਸੀ ਗੁਰਜਿੰਦ ਮਾਨ ਦੀ ਕਿਸਮਤ, ਅਦਾਕਾਰੀ ਦੇ ਦਮ 'ਤੇ ਬਣਾਈ ਫ਼ਿਲਮ ਇੰਡਸਟਰੀ 'ਚ ਖ਼ਾਸ ਥਾਂ 

ਕਹਿੰਦੇ ਹਨ ਕਿ ਮਿਹਨਤ ਨਾਲ ਕੀਤੇ ਹਰ ਕੰਮ ਦਾ ਫਲ ਮਿਲਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਗੁਰਜਿੰਦ ਮਾਨ ਨਾਲ, ਜਿਸ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾਈ ਹੈ ।  ਅੰਮ੍ਰਿਤਸਰ ਦੇ ਪਿੰਡ ਫੇਰੂਮਾਨ ਦੇ ਰਹਿਣ ਵਾਲੇ ਗੁਰਜਿੰਦ ਮਾਨ ਨੂੰ ਛੋਟੇ ਹੁੰਦੇ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ । ਅਦਾਕਾਰੀ ਦੇ ਨਾਲ ਨਾਲ ਗੁਰਜਿੰਦ ਵਧੀਆ ਲੇਖਕ ਵੀ ਹੈ। ਇਸੇ ਲਈ ਉਸ ਨੇ ਆਪਣੀ ਫ਼ਿਲਮ ਪੰਜਾਬ ਸਿੰਘ ਦੀ ਕਹਾਣੀ, ਸਕਰੀਨਪਲੇ, ਡਾਈਲੌਗ ਇੱਥੋਂ ਤੱਕ ਕਿ ਗੀਤ ਵੀ ਖੁਦ ਲਿਖੇ ਸਨ ।

https://www.youtube.com/watch?v=CAMyh4JBrWE

ਗੁਰਜਿੰਦ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਵਿੱਚ ਹੀ ਉਸ ਦੇ ਪਿਤਾ ਜੀ ਕਿਤੇ ਲਾਪਤਾ ਹੋ ਗਏ ਸਨ ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ । ਪਿਤਾ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਬਾਅਦ ਘਰ ਨੂੰ ਗਰੀਬੀ ਨੇ ਘੇਰ ਲਿਆ । ਦੋ ਵਕਤ ਦੀ ਰੋਟੀ ਲਈ ਗੁਰਜਿੰਦਰ ਨੂੰ ਕਈ ਥਾਂ ਤੇ ਨੌਕਰੀ ਕਰਨੀ ਪਈ । ਪਰ ਉਸ ਨੇ ਅਦਾਕਾਰ ਬਣਨ ਦਾ ਜੋ ਸੁਫ਼ਨਾ ਬਚਪਨ ਵਿੱਚ ਦੇਖਿਆ ਸੀ ਉਹ ਟੁੱਟਣ ਨਹੀਂ ਦਿੱਤਾ ।

https://www.youtube.com/watch?v=p77SPUosLrU

ਇਸ ਸਭ ਦੇ ਚੱਲਦੇ ਗੁਰਜਿੰਦ ਮਾਨ ਦੀ ਮੁਲਾਕਾਤ ਹਰਜੀਤ ਰਿੱਕੀ ਨਾਲ ਹੋਈ । ਇਸ ਮੁਲਾਕਾਤ ਨੇ ਗੁਰਜਿੰਦ ਮਾਨ ਦੀ ਕਿਸਮਤ ਨੂੰ ਨਵਾਂ ਮੋੜ ਦਿੱਤਾ । ਗੁਰਜਿੰਦ ਨੇ ਡਾਇਰੈਕਟਰ ਹਰਜੀਤ ਰਿੱਕੀ ਲਈ ਫ਼ਿਲਮ 'ਵੰਡ' ਲਿਖੀ । ਇਸ ਦੇ ਨਾਲ ਹੀ ਗੁਰਜਿੰਦ ਮਾਨ ਨੇ ਇਸ ਫ਼ਿਲਮ 'ਚ ਇੱਕ ਕਿਰਦਾਰ ਵੀ ਨਿਭਾਇਆ ।ਗੁਰਜਿੰਦ ਨੇ ਹਰਜੀਤ ਰਿੱਕੀ ਦੀ ਹੀ ਫ਼ਿਲਮ 'ਵੰਨਸ ਅਪੋਨ ਇਨ ਅੰਮ੍ਰਿਤਸਰ' ਵਿੱਚ ਮੁੱਖ ਭੂਮਿਕਾ ਨਿਭਾਈ ।

https://www.youtube.com/watch?v=e3sp7eNU0FM

ਇਸ ਫ਼ਿਲਮ ਨੇ ਗੁਰਜਿੰਦ ਨੂੰ ਪਾਲੀਵੁੱਡ ਵਿੱਚ ਸਥਾਪਿਤ ਕਰ ਦਿੱਤਾ । ਇਸ ਤੋਂ ਬਾਅਦ ਗੁਰਜਿੰਦ ਮਾਨ ਨੇ ਡਾਇਰੈਕਟਰ ਤਾਜ ਨਾਲ ਮਿਲਕੇ 'ਪੰਜਾਬ ਸਿੰਘ' ਫ਼ਿਲਮ ਬਣਾਈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ।ਗੁਰਜਿੰਦ ਮਾਨ ਲਗਾਤਾਰ ਫ਼ਿਲਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network