ਫ਼ਿਲਮ ਗਿੱਦੜ ਸਿੰਗੀ ਦਾ ਨਵਾਂ ਗਾਣਾ ‘ਸਟਾਰ ਪੁੱਤ’ ਜੌਰਡਨ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  November 25th 2019 04:20 PM  |  Updated: November 25th 2019 04:20 PM

ਫ਼ਿਲਮ ਗਿੱਦੜ ਸਿੰਗੀ ਦਾ ਨਵਾਂ ਗਾਣਾ ‘ਸਟਾਰ ਪੁੱਤ’ ਜੌਰਡਨ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਗਿੱਦੜ ਸਿੰਗੀ’ ਦੇ ਹਾਸਿਆਂ ਦੇ ਰੰਗਾਂ ਨਾਲ ਭਰੇ ਟਰੇਲਰ ਤੋਂ ਬਾਅਦ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ। ਜੀ ਹਾਂ ਜਿਸ ਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਸਟਾਰ ਪੁੱਤ’ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਹ ਗਾਣਾ ਜੌਰਡਨ ਸੰਧੂ ਦੀ ਆਵਾਜ਼ ‘ਚ ਹੀ ਰਿਲੀਜ਼ ਹੋਇਆ ਹੈ।

ਹੋਰ ਵੇਖੋ:ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦੀ ਰਿਲੀਜ਼ ਡੇਟ ਆਈ ਸਾਹਮਣੇ

ਇਸ ਗਾਣੇ ਨੂੰ ਜੌਰਡਨ ਸੰਧੂ ਨੇ ਉਸ ਮੁੰਡੇ ਦੇ ਪੱਖ ਤੋਂ ਗਾਇਆ ਹੈ ਜੋ ਗਾਇਕ ਬਣਨਾ ਚਾਹੁੰਦਾ ਹੈ। ਗਾਣੇ ਦੇ ਬੋਲ ਬੰਟੀ ਬੈਂਸ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਡੇਵੀ ਸਿੰਘ (Davvy Singh) ਨੇ ਦਿੱਤਾ ਹੈ। ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ  ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ‘ਚ ਰੁਬੀਨਾ ਬਾਜਵਾ ਤੇ ਜੌਰਡਨ ਸੰਧੂ ਤੋਂ ਇਲਾਵਾ ਰਵਿੰਦਰ ਗਰੇਵਾਲ, ਸਾਨਵੀ ਧੀਮਾਨ ਅਤੇ ਕਰਨ ਮਹਿਤਾ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network