ਸੁਦੇਸ਼ ਕੁਮਾਰੀ ਲੈ ਕੇ ਹਾਜ਼ਿਰ ਨੇ ਆਪਣੇ ਨਵੇਂ ਸਿੰਗਲ ਟਰੈਕ ‘ਚੰਨਾ’ ਦੇ ਨਾਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  October 22nd 2019 03:37 PM |  Updated: October 22nd 2019 03:37 PM

ਸੁਦੇਸ਼ ਕੁਮਾਰੀ ਲੈ ਕੇ ਹਾਜ਼ਿਰ ਨੇ ਆਪਣੇ ਨਵੇਂ ਸਿੰਗਲ ਟਰੈਕ ‘ਚੰਨਾ’ ਦੇ ਨਾਲ, ਦੇਖੋ ਵੀਡੀਓ

ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚਰਖਾ ਤ੍ਰਿੰਝਣੀ ਕੱਤਣ ਚੱਲੀ, ਵੇ ਛਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ,ਮੁੜਦੇ ਪਰਿੰਦੇ, ਤਸੱਲੀਆਂ, ਆਦਤ, ਰਾਤ, ਗੁੱਤ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਸੁਰਜੀਤ ਭੁੱਲਰ ,ਅਮਰ ਅਰਸ਼ੀ,ਸੁਰਜੀਤ ਭੁੱਲਰ,ਸਰਦੂਲ ਸਿਕੰਦਰ ਸਣੇ ਕਈ ਨਾਮੀ ਗਾਇਕਾਂ ਨਾਲ ਕਈ ਹਿੱਟ ਗੀਤ ਗਾਏ ਹਨ।

ਹੋਰ ਵੇਖੋ:

ਇਸ ਵਾਰ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਜੀ ਹਾਂ ਉਹ ਆਪਣੇ ਨਵੇਂ ਰੋਮਾਂਟਿਕ ਗੀਤ ‘ਚੰਨਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗਾਣੇ ਦੇ ਬੋਲ ਹਰਜਿੰਦਰ ਬੱਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਕੁਲਜੀਤ ਨੇ ਦਿੱਤਾ ਹੈ। BORNSTAR FILMS ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਆਰਟ ਅਟੈਕ ਰਿਕਾਰਡਸ ਦੇ ਲੇਬਲ ਹੇਠ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network