ਸੂਫੀ ਗਾਇਕ ਸਾਈਂ ਜ਼ਹੂਰ ਦੀ ਸੋਸ਼ਲ ਮੀਡੀਆ 'ਤੇ ਫੈਲੀ ਸੀ ਮੌਤ ਦੀ ਅਫ਼ਵਾਹ, ਸਾਹਮਣੇ ਆਇਆ ਸੱਚ,ਦੇਖੋ ਵੀਡੀਓ

written by Lajwinder kaur | August 22, 2022

Sufi singer Sain Zahoor's death Rumor: ਬੀਤੇ ਦੇ ਦਿਨੀਂ 'ਬੁਲਬੁਲ-ਏ-ਪਾਕਿਸਤਾਨ' ਨਾਲ ਸਨਮਾਨਿਤ ਪਾਕਿਸਤਾਨੀ ਗਾਇਕਾ ਨਈਆਰਾ ਨੂਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ। ਸੋਸ਼ਲ ਮੀਡੀਆ ਉੱਤੇ ਅੱਜ ਸਵੇਰ ਤੋਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਾਈਂ ਜ਼ਹੂਰ ਦੀ ਮੌਤ ਦੀ ਖ਼ਬਰ 'ਤੇ ਵਾਇਰਲ ਹੋ ਰਹੀ ਸੀ। ਹਾਲ ਹੀ 'ਚ ਖ਼ਬਰ ਆਈ ਹੈ ਕਿ ਸਾਈਂ ਜ਼ਹੂਰ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਕੱਲ ਸ਼ਾਮ ਲੰਡਨ ਤੋਂ ਫਲਾਈਟ ਲੈ ਕੇ ਪਾਕਿਸਤਾਨ ਪਹੁੰਚ ਗਏ ਹਨ।

sain zahoor singer alive image source Facebook

ਹੋਰ ਪੜ੍ਹੋ : Raju Srivastava Health: ਕਾਮੇਡੀਅਨ ਰਾਜੂ ਦੀ ਸੁਰੱਖਿਆ ਖ਼ਤਰੇ ‘ਚ! ICU ‘ਚ ਦਾਖਲ ਹੋ ਕੇ ਅਣਪਛਾਤਾ ਸਖ਼ਸ਼ ਕਰਨ ਲੱਗਾ ਇਹ ਕੰਮ

ਜੀ ਹਾਂ ਸੂਫੀ ਗਾਇਕ ਸਾਈਂ ਜ਼ਹੂਰ ਦੀ ਸੋਸ਼ਲ ਮੀਡੀਆ 'ਤੇ ਮੌਤ ਦੀ ਅਫ਼ਵਾਹ ਫੈਲੀ ਸੀ। ਪਰ ਇਲਾਜ਼ ਮਗਰੋਂ ਲੰਡਨ ਤੋਂ ਪਾਕਿਸਤਾਨ ਲਈ ਰਵਾਨਾ ਹੋਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ  ਵੀਡੀਓ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਇਆ ਹੈ ਜਿਸ ਚ ਉਹ ਪਾਕਿਸਤਾਨ ਦੇ ਏਅਰਪੋਰਟ ਉੱਤੇ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਹਨ।  ਦਈਏ ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਾਈਂ ਜ਼ਹੂਰ ਦੀ ਸਿਹਤ ਬਿਲਕੁਲ ਠੀਕ ਹੈ।

inside image of pakistani singer image source Facebook 

ਦੱਸ ਦਈਏ ਉਹ ਲੰਡਨ 'ਚ ਇੱਕ ਸੰਗੀਤ ਸਮਾਰੋਹ 'ਚ ਲਾਈਵ ਪਰਫਾਰਮ ਕਰਦੇ ਸਮੇਂ ਡਿੱਗ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਇਲਾਜ਼ ਤੋਂ ਬਾਅਦ ਉਹ ਬਿਲਕੁਲ ਠੀਕ ਹਨ।

sai zahoor welcome back image source Facebook

ਦੱਸ ਦਈਏ ਕਿ ਸਾਈਂ ਜ਼ਹੂਰ ਪਾਕਿਸਤਾਨ ਦੀ ਉਹ ਮਹਾਨ ਆਵਾਜ਼ ਹਨ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕੀਤਾ ਪਰ ਕਦੇ ਵੀ ਆਪਣਾ ਕੋਈ ਗਾਣਾ ਰਿਕਾਰਡ ਨਹੀ ਕਰਵਾਇਆ। ਬੀਬੀਸੀ ਵਲੋਂ ਸਾਲ 2006 'ਚ ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਪਛਾਣਦੇ ਹੋਏ 'ਵਾਇਸ ਆਫ ਦਿ ਈਅਰ' ਨਾਲ ਸਨਮਾਨਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਸਾਈਂ ਜ਼ਹੂਰ ਨੇ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜੋ ਸਦਾਬਹਾਰ ਹਨ ਅਤੇ ਹਮੇਸ਼ਾ ਸਾਡੇ ਦਿਮਾਗ 'ਚ ਰਹਿਣਗੀਆਂ। ਉਨ੍ਹਾਂ ਦਾ 'ਅੱਲ੍ਹਾ ਹੂ' ਇੰਨੇ ਸਾਲਾਂ ਬਾਅਦ ਵੀ ਸਾਰਿਆਂ ਦੇ ਅੰਦਰ ਗੂੰਜ ਰਿਹਾ ਹੈ। ਸਾਈਂ ਜ਼ਹੂਰ ਸੂਫੀ ਗਾਇਕੀ ਲਈ ਪਛਾਣੇ ਜਾਂਦੇ ਹਨ। ਉਨ੍ਹਾਂ ਨੇ ਬੁੱਲ੍ਹੇ ਸ਼ਾਹ ਨੂੰ ਕਾਫੀ ਗਾਇਆ ਤੇ ਅੱਲ੍ਹਾ ਦੀ ਇਬਾਦਤ ਸੂਫੀ ਗੀਤ ਗਾ ਕੇ ਮਕਬੂਲੀਅਤ ਹਾਸਲ ਕੀਤੀ। ਉਹ ਇਕਤਾਰਾ ਤੇ ਤੂੰਬੀ ਵਜਾਉਣ ਦੀ ਮੁਹਾਰਤ ਰੱਖਦੇ ਹਨ।

You may also like