ਵਿੱਕੀ ਬਾਦਸ਼ਾਹ ਦੇ ਭੋਗ 'ਤੇ ਮਾਸਟਰ ਸਲੀਮ ਨੇ ਸਣੇ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

Written by  Shaminder   |  December 21st 2019 10:48 AM  |  Updated: December 21st 2019 10:48 AM

ਵਿੱਕੀ ਬਾਦਸ਼ਾਹ ਦੇ ਭੋਗ 'ਤੇ ਮਾਸਟਰ ਸਲੀਮ ਨੇ ਸਣੇ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ । ਬੀਤੇ ਦਿਨ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 'ਚ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਗਾਇਕ ਮਾਸਟਰ ਸਲੀਮ ਸਣੇ ਕਈ ਹਸਤੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨਾਲ ਕਈ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ।

https://www.facebook.com/MasterSaleem/photos/a.10151905701417667/10157672788492667/?type=3&theater

ਮਾਸਟਰ ਸਲੀਮ ਨੇ ਅੰਤਿਮ ਅਰਦਾਸ 'ਚ ਸ਼ਾਮਿਲ ਲੋਕਾਂ ਅਤੇ ਗਾਇਕਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਬਾਂਹ ਫੜਨ ਦੀ ਅਪੀਲ ਕੀਤੀ । ਦੱਸ ਦਈਏ ਕਿ ਵਿੱਕੀ ਬਾਦਸ਼ਾਹ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ,ਉਹ ਆਪਣੇ ਪਿੱਛੇ ਇੱਕ ਧੀ ਅਤੇ ਦੋ ਪੁੱਤਰ ਛੱਡ ਗਏ ਹਨ ।

feroz khan feroz khan

ਇਸ ਮੌਕੇ ਵੱਡੀ ਗਿਣਤੀ 'ਚ ਸਮਾਜ ਸੇਵੀ ਸੰਸਥਾਵਾਂ ਸਣੇ ਵਿੱਕੀ ਬਾਦਸ਼ਾਹ ਦੇ ਪ੍ਰਸ਼ੰਸਕ ਵੀ ਮੌਜੂਦ ਸਨ ।ਵਿੱਕੀ ਬਾਦਸ਼ਾਹ ਦੇ ਦਿਹਾਂਤ ਕਾਰਨ ਜਿੱਥੇ ਵਿੱਕੀ ਦੇ ਪ੍ਰਸ਼ੰਸਕਾਂ ਨੁੰ ਡੂੰਘਾ ਸਦਮਾ ਲੱਗਿਆ ਹੈ,ਉੱਥੇ ਹੀ ਸੰਗੀਤ ਜਗਤ 'ਚ ਵੀ ਸੋਗ ਦੀ ਲਹਿਰ ਹੈ ।

master saleem master saleem

ਕਿਉਂਕਿ ਬਹੁਤ ਹੀ ਘੱਟ ਉਮਰ 'ਚ ਵਿੱਕੀ ਬਾਦਸ਼ਾਹ ਸਭ ਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਵਿਰਾਜੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network