ਦੇਖੋ ਇਹ ਮਜ਼ੇਦਾਰ ਵੀਡੀਓ, ਵਿਆਹ ਤੋਂ ਬਾਅਦ ਸੁਗੰਧਾ ਮਿਸ਼ਰਾ ਨੇ ਕੁਝ ਇਸ ਤਰ੍ਹਾਂ ਕਰਾਈ ਪਤੀ ਸੰਕੇਤ ਭੋਸਲੇ ਦੀ ਬੋਲਤੀ ਬੰਦ

written by Lajwinder kaur | May 02, 2021

ਵਿਆਹ ਅਜਿਹਾ ਰਿਸ਼ਤਾ ਹੈ ਜੋ ਕਿ ਦੋ ਇਨਸਾਨਾਂ ਨੂੰ ਇੱਕ ਖ਼ਾਸ ਬੰਧਨ ‘ਚ ਬੱਝਦਾ ਹੈ। ਅਜਿਹੀ ਹੀ ਨਵੀਂ ਵਿਆਹੀ ਜੋੜੀ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦੀ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ। ਦੋਵੇਂ ਹੀ ਹਾਸ ਕਲਾਕਾਰ ਨੇ ਜਿਸ ਕਰਕੇ ਉਹ ਆਪਣੇ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ।

sanket and sughandha image source- instagram

ਹੋਰ ਪੜ੍ਹੋ : ਬੱਬੂ ਮਾਨ ਦੀ ਇਹ ਕਵਿਤਾ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ, ਕਿਹਾ ਦੇਖ ਲਵੋ ਦੇਸ਼ ਨੂੰ ਲੋੜ ਪੈਣ ‘ਤੇ ਹੁਣ ਸਿੱਖ ਕੌਮ ਨੇ ਲਾ ਤਾ ਆਕਸੀਜਨ ਦਾ ਲੰਗਰ, ਦੇਖੋ ਇਹ ਵੀਡੀਓ

inside image of sugandha shared funny video with hubby image source- instagram

ਵਿਆਹ ਦੇ ਪ੍ਰੋਗਰਾਮ ਤੋਂ ਵਾਪਿਸ ਆ ਰਹੀ ਇਸ ਜੋੜੀ ਨੇ ਇੱਕ ਮਜ਼ਾਕੀਆ ਵੀਡੀਓ ਬਣਾਈ । ਜਿਸ ਚ ਸੰਕੇਤ ਭੋਸਲੇ ਆਪਣੀ ਪਤਨੀ ਨੂੰ ਕਹਿ ਰਹੇ ਨੇ ਹੈਲੋ ਮਿਸਜ਼ ਭੋਸਲੇ..ਤਾਂ ਅੱਗੋਂ ਸੁਗੰਧਾ ਜਵਾਬ ਦਿੰਦੀ ਹੈ ਹੈਲੋ ਮਿਸਟਰ ਮਿਸ਼ਰਾ..ਇਹ ਸੁਣਨ ਕੇ ਸੰਕੇਤ ਅਜਿਬੀ ਜਿਹਾ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਵੀਡੀਓ ਨੂੰ ਸੁਗੰਧਾ ਮਿਸ਼ਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ਭੋਸਲੇ ਕਾ ਜਵਾਬ ਮਿਸ਼ਰਾ ਸੇ । ਇਹ ਵੀਡੀਓ ਦੋਵਾਂ ਨੇ ਮਸਤੀ ਕਰਦੇ ਹੋਏ ਬਣਾਈ ਹੈ। ਦਰਸ਼ਕਾਂ ਨੂੰ ਕਿਊਟ ਕਪਲ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ।

inside image of newly wed couple sugandha mishra and sanket bhnsale image source- instagram

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਦੋਵੇਂ ਵਿਆਹ ਦੇ ਪਵਿੱਤਰ ਬੰਧਨ ਚ ਬੱਝੇ ਨੇ। ਇਹ ਵਿਆਹ ਜਲੰਧਰ ‘ਚ ਹੋਇਆ, ਜਿਸ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ। ਸੁਗੰਧਾ ਮਿਸ਼ਰਾ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ। ਉਹ ਕਾਮੇਡੀਅਨ ਹੋਣ ਦੇ ਨਾਲ ਵਧੀਆ ਗਾਇਕਾ ਵੀ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ।

inside image of sugandha mishar and sanket bhonsle image source- instagram

You may also like