ਸੁਗੰਧਾ ਮਿਸ਼ਰਾ ਨੇ ਆਪਣੇ ਪਤੀ ਸੰਕੇਤ ਭੋਸਲੇ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Written by  Lajwinder kaur   |  May 09th 2021 04:34 PM  |  Updated: May 09th 2021 04:35 PM

ਸੁਗੰਧਾ ਮਿਸ਼ਰਾ ਨੇ ਆਪਣੇ ਪਤੀ ਸੰਕੇਤ ਭੋਸਲੇ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਤੇ ਸੰਕੇਤ ਭੋਸਲੇ (Sanket Bhosale) ਜਿਨ੍ਹਾਂ ਨੇ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਨੇ। ਸੁਗੰਧਾ ਮਿਸ਼ਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਤੀ ਸੰਕੇਤ ਭੋਸਲੇ ਨੂੰ Happy Birthday ਵਿਸ਼ ਕਰਦੇ ਹੋਏ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

sugandha mishra wished happy birthday to comedian sanket bhonsle image source-instagram

ਹੋਰ ਪੜ੍ਹੋ :ਬੱਬੂ ਮਾਨ ਦੀ ਇਹ ਕਵਿਤਾ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ, ਕਿਹਾ ਦੇਖ ਲਵੋ ਦੇਸ਼ ਨੂੰ ਲੋੜ ਪੈਣ ‘ਤੇ ਹੁਣ ਸਿੱਖ ਕੌਮ ਨੇ ਲਾ ਤਾ ਆਕਸੀਜਨ ਦਾ ਲੰਗਰ, ਦੇਖੋ ਇਹ ਵੀਡੀਓ

sugandha mishra wished happy birthday to sanket bhonsle image source-instagram

ਉਨ੍ਹਾਂ ਨੇ ਲਿਖਿਆ ਹੈ- ‘ਜਨਮਦਿਨ ਮੁਬਾਰਕ @ drrrsanket ❤️…ਜਦੋਂ ਤੱਕ ਮੈਂ ਤੁਹਾਨੂੰ ਨਹੀਂ ਮਿਲੀ ਸੀ ਤੱਦ ਤੱਕ ਮੈਨੂੰ ਪਤਾ ਨਹੀਂ ਸੀ ਕਿ ਸੋਲਮੇਟ ਕੀ ਹੁੰਦਾ ਹੈ’ । ਉਨ੍ਹਾਂ ਨੇ ਆਪਣੇ ਲਾਈਫ ਪਾਰਟਨਰ ਸੰਕੇਤ ਲਈ ਆਪਣੇ ਦਿਲ ਦੀਆਂ ਗੱਲਾਂ ਜ਼ਾਹਿਰ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸੰਕੇਤ ਭੋਸਲੇ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਸੁਗੰਧਾ ਮਿਸ਼ਰਾ ਨੇ ਨਾਲ ਹੀ ਆਪਣੀ ਪਿਆਰੀਆਂ-ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

sanket bhonsle and sugandha mishra image source-instagram

ਦੱਸ ਦਈਏ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਨੇ ਤੇ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ।

comedian sugandha mishra image source-instagram

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network