ਸੁੱਖੀ ਮਿਊਜ਼ਿਕਲ ਡੌਕਟਰਜ਼ ਦੇ ਗੀਤ 'ਕੋਕਾ' ਨੇ ਪਾਈਆਂ ਧੂਮਾਂ

written by Lajwinder kaur | January 10, 2019

ਪੰਜਾਬੀ ਇੰਡਸਟਰੀ ਦੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਅੱਤ ਕਰਵਾਈ ਪਈ ਹੈ। ਸੁੱਖੀ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਕੋਕਾ ਗੀਤ ਦੀ ਵੀਡੀਓ ਨੂੰ ਰਿਲੀਜ਼ ਕਰ ਦਿੱਤਾ ਹੈ। ਕੋਕਾ ਗੀਤ ਆਉਂਦੇ ਹੀ ਯੂਟਿਊਬ ਉੱਤੇ ਛਾ ਗਿਆ ਹੈ। ਇਸ ਗੀਤ ਨੂੰ ਦੇਸੀ ਮੇਲੋਡੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸੁੱਖੀ ਦੇ ਇਸ ਗੀਤ ਨੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹੈ।

https://www.instagram.com/p/BsaMLrZhAXH/

ਹੋਰ ਵੇਖੋ: ਹਰਪ੍ਰੀਤ ਢਿੱਲੋਂ ਨੇ ਕਿਉਂ ਕਿਹਾ ਕਿ ਸਿੰਗਾ ਵੀ ਵਾਰ ਵਾਰ ਦੇਖੋ

ਹਾਲ ਹੀ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਇੱਕ ਪੁਰਾਣੇ ਸੰਗੀਤ ਅਤੇ ਗਾਣੇ ਨੂੰ ਸੁੱਖੀ ਮਿਊਜ਼ੀਕਲ ਡਾਕਟਜ਼ ਨੇ ਆਪਣੇ ਅੰਦਾਜ਼ ‘ਚ ਨਵਾਂ ਰੂਪ ਦਿੱਤਾ ਹੈ। ਗੀਤ ਦੇ ਟੀਜ਼ਰ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

https://www.youtube.com/watch?v=7lWeQs8Firo&feature=youtu.be

ਹੋਰ ਵੇਖੋ: ਨਵੇਂ ਸਾਲ ‘ਤੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫਾ, ਦੇਖੋ ਵੀਡੀਓ

ਗਾਇਕ ਸੁੱਖੀ ਨੇ ਆਪਣੀ ਆਵਾਜ਼ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਹਨ ਤੇ ਇਸ ਗਾਣੇ ਦੇ ਬੋਲ ਅਤੇ ਕੰਪੋਜ਼ਿੰਗ ਜਾਨੀ ਨੇ ਕੀਤੀ ਹੈ। ਇਸ ਗਾਣੇ ਦੀ ਵੀਡਿਓ ਅਰਵਿੰਦਰ ਖਹਿਰਾ ਤੇ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ। ‘ਕੋਕਾ’ ਗੀਤ ਦੀ ਵੀਡੀਓ ਨੂੰ ਵੱਖਰੀ ਹੀ ਬਣਾਇਆ ਗਿਆ ਹੈ ਜਿਸ ‘ਚ ਲੋਕਾਂ ਵੱਲੋਂ ‘ਕੋਕਾ’ ਗੀਤ ਲਈ ਤਿਆਰ ਵੀਡੀਓਜ਼ ਨੂੰ ਵੀ ਦਿਖਾਇਆ ਗਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like