
ਫਿੱਟਨੈਸ ਮਾਡਲ ਸੁੱਖ ਜੌਹਲ (Sukh Johall) ਨੇ ਬੀਤੇ ਦਿਨੀਂ ਵਿਆਹ ਕਰਵਾ ਲਿਆ ਹੈ । ਉਹ ਆਪਣੀ ਪਤਨੀ ਦੇ ਨਾਲ ਵੀ ਵਰਕ ਆਊਟ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਬਹੁਤ ਹੀ ਔਖਾ ਵਰਕ ਆਊਟ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਅਮਰ ਨੂਰੀ ਨੇ ਸਰਦੂਲ ਸਿਕੰਦਰ ਨੂੰ ਯਾਦ ਕਰਕੇ ਹੋੋਏ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁੱਖ ਜੌਹਲ ਨੇ ਲਿਖਿਆ ਕਿ ‘ਮੈਨੂੰ ਮਾਣ ਆ ਮੇਰੀ ਵਾਈਫ ਮੇਰੇ ਨਾਲ ਮੇਰੀ ਗੇਮ ਕਰ ਰਹੀ ਆ ਤੇ ਇੱਕ ਪੰਜਾਬ ਦੀ ਧੀ ਹੋਣ ਕਰਕੇ ਵਧੀਆ ਕੰਮ ਕਰ ਰਹੀ ਹੈ । ਹੋਰਨਾਂ ਕੁੜੀਆਂ ਵਾਂਗ ਗਲਤ ਵੀਡੀਓ ਨਹੀਂ ਸਗੋਂ ਫਿੱਟਨੈਸ ਨੂੰ ਪ੍ਰਮੋਟ ਕਰ ਰਹੀ ਆ।

ਹੋਰ ਪੜ੍ਹੋ : ਕਿਸ ਨੇ ਤੋੜਿਆ ਬੱਬੂ ਮਾਨ ਦਾ ਦਿਲ ਅਤੇ ਕਿਸ ਦੇ ਗਮ ‘ਚ ਡੁੱਬਿਆ ਗਾਇਕ, ਵੇਖੋ ਵੀਡੀਓ
ਕਿਸੇ ਵੀ ਤਰ੍ਹਾਂ ਦੇ ਬੇਕਾਰ ਲੋਕਾਂ ਦੀ ਕੋਈ ਪਰਵਾਹ ਨਹੀਂ’। ਦੱਸ ਦਈਏ ਕਿ ਸੁੱਖ ਜੌਹਲ ਅਜਿਹਾ ਫਿੱਟਨੈਸ ਮਾਡਲ ਬਣ ਚੁੱਕਿਆ ਹੈ ਜੋ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਲਈ ਪ੍ਰੇਰਣਾਸਰੋਤ ਬਣ ਚੁੱਕਿਆ ਹੈ । ਕੋਈ ਸਮਾਂ ਸੀ ਸੁੱਖ ਜੌਹਲ ਨਸ਼ੇੜੀ ਸੀ ਅਤੇ ਅਕਸਰ ਮਾਪਿਆਂ ਤੋਂ ਨਸ਼ੇ ਦੇ ਲਈ ਪੈਸੇ ਮੰਗਦਾ ਹੁੰਦਾ ਸੀ।

ਪਰ ਹੁਣ ਉਸ ਨੇ ਆਪਣਾ ਸੁਧਾਰ ਕਰ ਲਿਆ ਹੈ ਅਤੇ ਇੱਕ ਬਿਹਤਰੀਨ ਜੀਵਨ ਬਸਰ ਕਰ ਰਿਹਾ ਹੈ ।ਉਹ ਸੋਸ਼ਲ ਮੀਡੀਆ ‘ਤੇ ਆਪਣੀ ਫਿਟਨੈੱਸ ਦੇ ਵੀਡੀਓ ਸਾਂਝੇ ਕਰਦਾ ਰਹਿੰਦਾ ਹੈ ਅਤੇ ਹਾਲ ਹੀ ‘ਚ ਉਸ ਨੇ ਗੁਰੀ ਜੌਹਲ ਦੇ ਨਾਲ ਵਿਆਹ ਕਰਵਾਇਆ ਹੈ ।
View this post on Instagram