ਇਸ ਡਰੈੱਸ ਨੂੰ ਪਵਾਉਣ ਲਈ ਡਾਇਰੈਕਟਰ ਨੂੰ ਕਰਨੇ ਪਏ ਸਨ ਅਮਰਿੰਦਰ ਗਿੱਲ ਦੇ ਤਰਲੇ,ਜਾਣੋਂ ਪੂਰਾ ਵਾਕਿਆ 

Written by  Shaminder   |  June 13th 2019 01:35 PM  |  Updated: June 13th 2019 01:35 PM

ਇਸ ਡਰੈੱਸ ਨੂੰ ਪਵਾਉਣ ਲਈ ਡਾਇਰੈਕਟਰ ਨੂੰ ਕਰਨੇ ਪਏ ਸਨ ਅਮਰਿੰਦਰ ਗਿੱਲ ਦੇ ਤਰਲੇ,ਜਾਣੋਂ ਪੂਰਾ ਵਾਕਿਆ 

ਸੁੱਖ ਸੰਘੇੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਰਹੇ ਸਕਦੇ ਹੋ ਕਿ ਸੁੱਖ ਸੰਘੇੜਾ ਨੂੰ ਲਾਈਏ ਜੇ ਯਾਰੀਆਂ ਫ਼ਿਲਮ 'ਚ ਇੱਕ ਗੀਤ ਨੂੰ ਫ਼ਿਲਮਾਉਣ ਲਈ ਕਿੰਨੀ ਮਿਹਨਤ ਕਰਨੀ ਪਈ ਸੀ ਅਤੇ ਅਮਰਿੰਦਰ ਗਿੱਲ ਨੇ ਇਸ ਗੀਤ 'ਚ ਜੋ ਸ਼ਰਟ ਪਾਈ ਸੀ ਉਸ ਨੂੰ ਪਵਾਉਣ ਲਈ ਅਮਰਿੰਦਰ ਗਿੱਲ ਦੇ ਤਰਲੇ ਕਰਨੇ ਪਏ ਸਨ ।

ਹੋਰ ਵੇਖੋ :ਕਿਹੜਾ ਕੰਮ ਲੋਟ ਕਰਨ ‘ਚ ਲੱਗੇ ਹਨ ਸੁੱਖ ਸੰਘੇੜਾ

https://www.youtube.com/watch?v=phpZo76Xkkg

ਡਾਇਰੈਕਟਰ ਸੁੱਖ ਸੰਘੇੜਾ ਨੇ ਇਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ,ਦਰਅਸਲ ਅਮਰਿੰਦਰ ਗਿੱਲ ਨੂੰ ਇਸ ਗੀਤ 'ਚ ਕੂਲ ਦਿਖਾਉਣ ਦੇ ਲਈ ਸੁੱਖ ਸੰਘੇੜਾ ਉਨ੍ਹਾਂ ਨੂੰ ਫੁੱਲਾਂ ਵਾਲੀ ਪ੍ਰਿਟੇਂਡ ਸ਼ਰਟ ਪਵਾਉਣਾ ਚਾਹੁੰਦੇ ਸਨ ਪਰ ਇਸ ਲਈ ਅਮਰਿੰਦਰ ਗਿੱਲ ਬਿਲਕੁਲ ਵੀ ਰਾਜ਼ੀ ਨਹੀਂ ਸਨ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਸੀ ਕਿ ਉਹ ਇਹ ਸ਼ਰਟ ਨਹੀਂ ਪਾਉਣਗੇ ਪਰ ਸੁੱਖ ਸੰਘੇੜਾ ਨੇ ਉਨ੍ਹਾਂ ਨੂੰ ਤਰਲੇ ਮਿੰਨਤਾਂ ਕਰਕੇ ਇਸ ਸ਼ਰਟ ਨੂੰ ਪਾ ਕੇ ਗੀਤ ਕਰਨ ਲਈ ਰਾਜ਼ੀ ਕਰ ਲਿਆ ਸੀ ।

https://www.instagram.com/p/BypAvT6Fg1g/

ਜਿਸ ਤੋਂ ਬਾਅਦ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਸੀ । ਦਰਅਸਲ ਇਹ ਗੀਤ ਸੀ ਦਰਸ਼ਨ ਮਹਿੰਗੇ ਇਸ ਗੀਤ ਦੇ ਕੁਝ ਦ੍ਰਿਸ਼ਾਂ 'ਚ ਅਮਰਿੰਦਰ ਗਿੱਲ ਨੂੰ ਫ਼ਿਲਮ ਦੇ ਚਾਰੇ ਕਲਾਕਾਰਾਂ 'ਤੇ ਫਿਲਮਾਇਆ ਗਿਆ ਸੀ ।ਜਿਸ 'ਚ ਅਮਰਿੰਦਰ ਗਿੱਲ ਦੀ ਲੁੱਕ ਨੂੰ ਕੂਲ ਦਿਖਾਉਣ ਵਾਸਤੇ ਡਾਇਰੈਕਟਰ ਸੁੱਖ ਸੰਘੇੜਾ ਨੂੰ ਕਾਫੀ ਮਿਹਨਤ ਕਰਨੀ ਪਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network