ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

Written by  Shaminder   |  November 18th 2021 04:50 PM  |  Updated: November 18th 2021 04:50 PM

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਗੁਰੂ ਨਾਨਕ ਦੇਵ ਜੀ (Guru Nanak Dev ji) ਦੇ ਪ੍ਰਕਾਸ਼ ਦਿਹਾੜੇ (Parkash Purb) ‘ਤੇ ਦੇਸ਼ ਅਤੇ ਦੁਨੀਆ ‘ਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਪੰਜਾਬੀ ਕਲਾਕਾਰ ਵੀ ਆਪੋ ਆਪਣੇ ਤਰੀਕੇ ਦੇ ਨਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਰਹੇ ਹਨ । ਗਾਇਕ ਸੁਖਸ਼ਿੰਦਰ ਸ਼ਿੰਦਾ (Sukhshinder Shinda) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Guru Nanak Dev ji image From instagram

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੇ ਜੁੜਵਾ ਬੱਚਿਆਂ ਦੇ ਰੱਖੇ ਇਹ ਨਾਂਅ …!

ਇਸ ਵੀਡੀਓ ‘ਚ ਉਹ ਗੁਰੂ ਨਾਨਕ ਦੇਵ ਜੀ ਦਾ ਗੁਣਗਾਨ ਕਰਦੇ ਹੋਏ ਨਜ਼ਰ ਆ ਰਹੇ ਹਨ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਵੀ ਗੁਰੂ ਘਰ ‘ਚ ਨਤਮਸਤਕ ਹੋ ਰਹੀਆਂ ਹਨ । ਗੁਰੂ ਸਾਹਿਬ ਨੂੰ ਪੰਜਾਬੀ ਸਿਤਾਰਿਆਂ ਨੇ ਵੀ ਯਾਦ ਕੀਤਾ ਹੈ ।

Sukhshinder Shinda image From instagram

ਇਸ ਤੋਂ ਇਲਾਵਾ ਕਈ ਪੰਜਾਬੀ ਸਿਤਾਰਿਆਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਈ ਧਾਰਮਿਕ ਗੀਤ ਵੀ ਰਿਲੀਜ਼ ਕੀਤੇ ਹਨ । ਗਾਇਕ ਰਣਜੀਤ ਬਾਵਾ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਇੱਕ ਧਾਰਮਿਕ ਗੀਤ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ । ਜਦੋਂਕਿ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਆਵਾਜ਼ ‘ਚ ਧਾਰਮਿਕ ਗੀਤ ਗਾ ਕੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ । ਸੁਖਸ਼ਿੰਦਰ ਸ਼ਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਵੀ ਹਰ ਵਾਰ ਧਾਰਮਿਕ ਗੀਤ ਰਿਲੀਜ਼ ਕਰਦੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network