ਸੁਖਵਿੰਦਰ ਸੁੱਖੀ ਮੁੜ ਤੋਂ 'ਤੇਰਾ ਸਰਦਾਰ' ਗੀਤ ਨਾਲ ਸਰੋਤਿਆਂ 'ਚ ਹੋਣਗੇ ਹਾਜ਼ਰ
ਸੁਖਵਿੰਦਰ ਸੁੱਖੀ ਜਲਦ ਹੀ ਆਪਣੇ ਨਵੇਂ ਗੀਤ 'ਤੇਰਾ ਸਰਦਾਰ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਗੀਤ ਦੇ ਬੋਲ ਸੰਧੂ ਸੂਖਰਾਜ ਨੇ ਲਿਖੇ ਨੇ । ਗੀਤ ਦਾ ਵੀਡੀਓ ਪ੍ਰਮੋਦ ਰਾਣਾ ਸ਼ਰਮਾ ਨੇ ਤਿਆਰ ਕੀਤਾ ਹੈ । ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ 'ਚ ਸੁਖਵਿੰਦਰ ਸੁੱਖੀ ਸਰਦਾਰੀ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ ।
https://www.instagram.com/p/B5sX6gVglOR/
ਸੁੱਖੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ ਲੰਬੇ ਸਮੇਂ ਤੋੰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਲਗਾਤਾਰ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।
https://www.instagram.com/p/B5kz3UuHmhG/
ਉਹਨਾਂ ਦੇ ਗਾਣਿਆਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਉਹ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਬਣਾਏ ਜਾਂਦੇ ਹਨ । ਉਹਨਾਂ ਦੇ ਪੱਗ ਦੀਆਂ ਪੂਣੀਆਂ, ਜੱਟਾਂ ਦੀ ਗੋਤ ਸਮੇਤ ਹੋਰ ਬਹੁਤ ਸਾਰੇ ਹਿੱਟ ਗਾਣੇ ਹਨ ।