ਸੁਮੋਨਾ ਚੱਕਰਵਰਤੀ ਅਤੇ ਦ੍ਰਿਸ਼ਟੀ ਧਾਮੀ ਨੂੰ ਹੋਇਆ ਕੋਰੋਨਾ, ਦੋਹਾਂ ਨੇ ਦਿੱਤੀ ਹੈਲਥ ਅਪਡੇਟ

written by Pushp Raj | January 04, 2022

ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਹਜ਼ਾਰਾਂ ਲੋਕ ਪੀੜਤ ਹੋ ਚੁੱਕੇ ਹਨ ਅਤੇ ਇਹ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ। ਏਕਤਾ ਕਪੂਰ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਸੁਮੋਨਾ ਚੱਕਰਵਰਤੀ ਅਤੇ ਦ੍ਰਿਸ਼ਟੀ ਧਾਮੀ ਵੀ ਕੋਰੋਨਾ ਪੌਜ਼ੀਟਿਵ ਹਨ।

ਇਸ ਦੀ ਜਾਣਕਾਰੀ ਅਦਾਕਾਰਾ ਸੁਮੋਨਾ ਚੱਕਰਵਰਤੀ ਨੇ ਖ਼ੁਦ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਆਪਣਾ ਹੈਲਥ ਅਪਡੇਟ ਦਿੰਦੇ ਹੋਏ ਸੁਮੋਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸੁਮੋਨਾ ਨੇ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

ਸੁਮੋਨਾ ਨੇ ਲਿਖਿਆ ਕਿ ਮੈਂ ਕੋਰੋਨਾ ਪੌਜ਼ੀਟਿਵ ਹੋ ਗਈ ਹਾਂ, ਮੈਂ ਡਾਕਟਰਾਂ ਦੀ ਨਿਗਰਾਨੀ ਵਿੱਚ ਘਰ 'ਚ ਹੀ ਕੁਆਰਨਟੀਨ ਹਾਂ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪੋ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।

ਦੱਸ ਦਈਏ ਸੁਮੋਨਾ ਨੂੰ ਦਿ ਕਪਿਲ ਸ਼ਰਮਾ ਸ਼ੋਅ ਤੋਂ ਪਛਾਣ ਮਿਲੀ ਹੈ। ਉਹ ਇੱਕ ਬਹੁਤ ਚੰਗੀ ਅਦਾਕਾਰਾ ਤੇ ਕਾਮੇਡੀਅਨ ਹੈ।

 

ਦ੍ਰਿਸ਼ਟੀ ਧਾਮੀ ਜੋ ਕਿ ਮਧੂਬਾਲਾ, ਏਕ ਇਸ਼ਕ ਏਕ ਜੂਨਨ ਵਰਗੇ ਆਪਣੇ ਸੁਪਰ ਹਿੱਟ ਟੀਵੀ ਸੀਰੀਅਲਾਂ ਲਈ ਜਾਣੀ ਜਾਂਦੀ ਹੈ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਦਿੱਤਾ, " ਕੋਰੋਨਾ ਦੀ ਤੀਜੀ ਲਹਿਰ ਨਾਲ ਲੜਦੇ ਹੋਏ ਮੈਨੂੰ ਕੰਪਨੀ ਦੇਣ ਲਈ ਕੁਝ ਚੰਗੀਆਂ ਚੀਜ਼ਾਂ! ਖੁਸ਼ਕਿਸਮਤੀ ਨਾਲ, ਮੈਂ ਉਨ੍ਹਾਂ ਲਿਲੀਜ਼ ਨੂੰ ਸੁੰਘ ਸਕਦੀ ਹਾਂ ਅਤੇ ਉਸ ਟਵਿਕਸ ਦਾ ਆਨੰਦ ਲੈ ਸਕਦੀ ਹਾਂ। ਮੈਨੂੰ ਆਪਣੀਆਂ ਦੀਆਂ ਦੁਆਵਾਂ 'ਤੇ ਭਰੋਸਾ ਹੈ। "❤️

Image Source: Instagram

 

ਦੱਸ ਦਈਏ ਕਿ ਦੋਹਾਂ ਅਦਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ। ਇਸ ਦੇ ਨਾਲ-ਨਾਲ ਉਹ ਹੋਰਨਾਂ ਲੋਕਾਂ ਨੂੰ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤੇ ਮਹਾਂਮਾਰੀ ਤੋਂ ਬੱਚਣ ਲਈ ਜਾਗਰੂਕ ਕਰ ਰਹੀਆਂ ਹਨ।

ਹੋਰ ਪੜ੍ਹੋ : ਹਿਨਾ ਖ਼ਾਨ ਦੀ ਫਨੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਕਿਹਾ ਸ਼ਾਇਦ ਦੀਦੀ ਨੇ ਵਾਸ਼ਿੰਗ ਮਸ਼ੀਨ ਦਾ ਨਹੀਂ ਸੁਣਿਆ ਨਾਂਅ

ਇਸ ਸਮੇਂ ਬਾਲੀਵੁੱਡ ਅਤੇ ਟੀਵੀ ਜਗਤ ਦੇ ਕਈ ਸੈਲੇਬਸ ਕੋਰੋਨਾ ਪੌਜ਼ੀਟਿਵ ਹਨ। ਇਨ੍ਹਾਂ 'ਚ ਨਕੁਲ ਮਹਿਤਾ ਤੇ ਉਨ੍ਹਾਂ ਦਾ ਪੁੱਤਰ, ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਂਣ ਅੰਸ਼ੂਲਾ ਕਪੂਰ, ਰੀਆ ਕਪੂਰ ਤੇ ਉਸ ਦੇ ਪਤੀ ਕਰਨ, ਏਕਤਾ ਕਪੂਰ, ਸੁਮੋਨਾ ਤੇ ਦ੍ਰਿਸ਼ਟੀ ਧਾਮੀ ਕੋਰੋਨਾ ਪੌਜ਼ੀਟਿਵ ਹਨ।

You may also like