ਫਰਿੱਜ ‘ਚ ਪਾਣੀ ਦੀਆਂ ਬੋਤਲਾਂ ਨਾ ਰੱਖਣ ਕਾਰਨ ਸੁਨੰਦਾ ਸ਼ਰਮਾ ਨੂੰ ਪਈ ਮੰਮੀ ਤੋਂ ਮਾਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  April 09th 2022 01:10 PM |  Updated: April 09th 2022 01:10 PM

ਫਰਿੱਜ ‘ਚ ਪਾਣੀ ਦੀਆਂ ਬੋਤਲਾਂ ਨਾ ਰੱਖਣ ਕਾਰਨ ਸੁਨੰਦਾ ਸ਼ਰਮਾ ਨੂੰ ਪਈ ਮੰਮੀ ਤੋਂ ਮਾਰ, ਵੇਖੋ ਵੀਡੀਓ

ਸੁਨੰਦਾ ਸ਼ਰਮਾ (Sunanda Sharma ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਮੋਬਾਈਲ ਫੋਨ ‘ਤੇ ਬਿਜ਼ੀ ਨਜ਼ਰ ਆ ਰਹੀ ਹੈ । ਜਿਸ ਤੋਂ ਬਾਅਦ ਉਸ ਦੀ ਮੰਮੀ ਜਾ ਕੇ ਫਰਿੱਜ ਖੋਲ੍ਹਦੀ ਹੈ ਤਾਂ ਪਾਣੀ ਵਾਲੀਆਂ ਸਾਰੀਆਂ ਬੋਤਲਾਂ ਖਾਲੀ ਫਰਿੱਜ ‘ਚ ਪਈਆਂ ਹੁੰਦੀਆਂ ਹਨ । ਜਿਸ ਤੋਂ ਬਾਅਦ ਗਾਇਕਾ ਦੀ ਮੰਮੀ ਖਾਲੀ ਬੋਤਲਾਂ ਵੇਖ ਕੇ ਗੁੱਸੇ ‘ਚ ਆ ਜਾਂਦੀ ਹੈ ਅਤੇ ਪੁੱਛਦੀ ਹੈ ਕਿ ਬੋਤਲਾਂ ਕਿਹਾ ਸੀ ਤੈਨੂੰ ਭਰਨ ਨੂੰ, ਜਿਸ ਤੋਂ ਬਾਅਦ ਸੁਨੰਦਾ ਕਹਿੰਦੀ ਹੈ ਕਿ ਅੰਮੀ ਭਰ ਦਿੰਦੀ ਹਾਂ ਕੂਲ ਅਤੇ ਫੋਨ ‘ਤੇ ਲੱਗੀ ਰਹਿੰਦੀ ਹੈ ।

Sunanda sharma,, image From instagram

ਹੋਰ ਪੜ੍ਹੋ : ਗਰੀਬ ਬੱਚਿਆਂ ਦੇ ਚਿਹਰਿਆਂ ‘ਤੇ ਸੁਨੰਦਾ ਸ਼ਰਮਾ ਨੇ ਬਿਖੇਰੀ ਮੁਸਕਾਨ, ਦੇਖੋ ਵੀਡੀਓ

ਪਰ ਉੱਧਰੋਂ ਉਸ ਦੀ ਮੰਮੀ ਜੁੱਤੀ ਲਾਹੁੰਦੀ ਹੈ ਤਾਂ ਸੁਨੰਦਾ ਤੁਰੰਤ ਉੱਠ ਕੇ ਬੋਤਲਾਂ ਭਰਨ ਲੱਗ ਪੈਂਦੀ ਹੈ । ਸੋਸ਼ਲ ਮੀਡੀਆ ‘ਤੇ ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਕਿ ‘ਗਰਮੀਆਂ ‘ਚ ਬਹੁਤ ਜੁੱਤੀਆਂ ਪੈਂਦੀਆਂ ਪਾਣੀ ਦੀਆਂ ਬੋਤਲਾਂ ਨਾਂ ਭਰਨ ਪਿੱਛੇ’।

sunanda sharma , image From instagram

ਗਾਇਕਾ ਵੱਲੋਂ ਸ਼ੇਅਰ ਕੀਤੇ ਗਏ ਇਸ ਮਜ਼ੇਦਾਰ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਅਕਸਰ ਆਪਣੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਵੀਡੀਓਜ਼ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਆਪਣੀ ਵੱਖਰੀ ਪਛਾਣ ਪੰਜਾਬੀ ਇੰਡਸਟਰੀ ‘ਚ ਬਣਾਈ ਹੈ । ਉਸ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਨਾਲ ਵੀ ਕੰਮ ਕੀਤਾ ਹੈ ।

 


Popular Posts