ਸੁਨੰਦਾ ਸ਼ਰਮਾ ਨੇ ਪਾਇਆ ਸ਼ਾਨਦਾਰ ਭੰਗੜਾ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | September 17, 2021

ਪੰਜਾਬੀ ਮਿਊਜ਼ਿਕ  ਜਗਤ ਦੀ ਖ਼ੂਬਸੂਰਤ ਤੇ ਨਾਮੀ ਗਾਇਕਾ ਸੁਨੰਦਾ ਸ਼ਰਮਾ Sunanda Sharma  ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਆਪਣੇ ਮਜ਼ੇਦਾਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਐਨਰਜੀ ਦੇ ਨਾਲ ਭਰੇ ਭੰਗੜਾ ਵਾਲਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਇਸ 13 ਸਾਲਾਂ ਬੱਚੀ ਨੇ "ਚਿੜੀਆਂ ਦਾ ਚੰਬਾ" ਗੀਤ ਗਾ ਕੇ ਕੀਤਾ ਹਰ ਇੱਕ ਨੂੰ ਭਾਵੁਕ, ਬੀਰ ਸਿੰਘ ਨੇ ਕਿਹਾ –‘ਕਾਸ਼ ਇਹ ਮੇਰੀ ਧੀ ਹੋਵੇ ਜਾਂ ਫਿਰ ਮੇਰੀ ਨਿੱਕੀ ਭੈਣ ਹੋਵੇ’

singer sunanda sharma poem maa watch video image source- instagram

ਇਸ ਵੀਡੀਓ 'ਚ ਉਹ ਆਪਣੇ ਸੁਪਰ ਹਿੱਟ ਗੀਤ ਪਟਾਕੇ Patake ਪਾਉਂਣ ਨੂੰ ਉੱਤੇ ਸ਼ਾਨਦਾਰ ਭੰਗੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਨਾਮੀ ਭੰਗੜਾ ਮਾਸਟਰ ਮਿੱਕੀ ਸਿੰਘ । ਦੋਵਾਂ ਦਾ ਭੰਗੜਾ ਇੰਨਾ ਸ਼ਾਨਦਾਰ ਹੈ ਕਿ ਹਰ ਕੋਈ ਤਾਰੀਫ ਕਰੇ ਬਿਨਾਂ ਨਹੀਂ ਰਹਿ ਪਾ ਰਿਹਾ ਹੈ। ਵੱਡੀ ਗਿਣਤੀ ਉੱਤੇ ਇਸ ਇੰਸਟਾ ਰੀਲ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵੀ ਰੰਗੇ ਦਿਲਜੀਤ ਦੋਸਾਂਝ ਦੇ ਰੰਗਾਂ ‘ਚ,  ‘LOVER’ ਗੀਤ ਚੱਲ ਰਿਹਾ ਹੈ ਰਪੀਟ ‘ਤੇ

sunanda Sharma shared cute video on manike mage hithe-min image source- instagram

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਜਿਵੇਂ ‘ਜਾਨੀ ਤੇਰਾ ਨਾਂਅ’, ‘ਪਾਗਲ ਨਹੀਂ ਹੋਣਾ’, ‘ਦੂਜੀ ਵਾਰ ਪਿਆਰ’ ਵਰਗੇ ਕਈ ਗੀਤ ਇਸ ਲਿਸਟ ਚ ਸ਼ਾਮਿਲ ਨੇ। ਹਾਲ ਹੀ ‘ਚ ਉਹ ‘ਚੋਰੀ-ਚੋਰੀ’ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦਾ ਵੀ ਸ਼ੌਕ ਰੱਖਦੀ ਹੈ। ਇਸ ਕਰਕੇ ਉਹ ਬੀ ਪਰਾਕ ਦੇ ਗੀਤ ‘ਬਾਰਿਸ਼ ਕੀ ਜਾਏ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਆਉਣ ਵਾਲੇ ਸਮੇਂ ‘ਚ ਉਹ ਪੰਜਾਬੀ ਫ਼ਿਲਮਾਂ ‘ਚ ਵੀ ਐਕਟਿੰਗ ਕਰਦੀ ਹੋਈ ਨਜ਼ਰ ਆਵੇਗੀ। ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

0 Comments
0

You may also like