ਗਰੀਬ ਬੱਚਿਆਂ ਦੇ ਚਿਹਰਿਆਂ ‘ਤੇ ਸੁਨੰਦਾ ਸ਼ਰਮਾ ਨੇ ਬਿਖੇਰੀ ਮੁਸਕਾਨ, ਦੇਖੋ ਵੀਡੀਓ

written by Lajwinder kaur | March 23, 2022

ਆਪਣੇ ਚੱਕਵੇਂ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਨੱਚਾਉਣ ਵਾਲੀ ਗਾਇਕਾ ਸੁਨੰਦਾ ਸ਼ਰਮਾ Sunanda Sharma, ਜਿਸ ਨੂੰ ਆਪਣੇ ਚੁਲਬੁਲੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਅਕਸਰ ਹੀ ਸਮਾਜ ਸੇਵਾ ਕਰਦੇ ਵੀ ਦੇਖਿਆ ਗਿਆ ਹੈ। ਉਹ ਗਰੀਬ ਬੱਚਿਆਂ ਦੀ ਮਦਦ ਤੇ ਸਮਾਂ ਬਿਤਾਉਂਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ਯਾਦ ਕਰਦੇ ਹੋਏ ਰਾਣਾ ਰਣਬੀਰ ਤੇ ਹਰਭਜਨ ਮਾਨ ਨੇ ਦਿੱਤੀ ਸ਼ਰਧਾਂਜਲੀ

sunanda-sharma image from instagram

ਵੀਡੀਓ 'ਚ ਦੇਖ ਸਕਦੇ ਹੋ ਸੁਨੰਦਾ ਸ਼ਰਮਾ ਗਰੀਬ ਬੱਚਿਆਂ ਦੇ ਨਾਲ ਨਜ਼ਰ ਆਉਂਦੇ ਹਨ। ਉਹ ਗਰੀਬ ਬੱਚਿਆਂ ਦੇ ਨਾਲ ਸਾਡੀ ਯਾਰੀ ਗੀਤ ਉੱਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਬੱਚਿਆਂ ਉੱਤੇ ਆਪਣਾ ਪਿਆਰ ਲੁੱਟਾਉਂਦੀ ਹੋਏ ਨਜ਼ਰ ਆ ਰਹੀ ਹੈ। ਵੀਡੀਓ ਚ ਵੀ ਦੇਖ ਸਦਕੇ ਹੋ ਉਹ ਕਿੰਨੇ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁਨੰਦਾ ਸ਼ਰਮਾ ਦੀ ਤਾਰੀਫ ਕਰ ਰਹੇ ਨੇ।

inside image of sunanda sharma dance with poor kids

ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

ਜੇ ਗੱਲ ਕਰੀਏ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਮਿਊਜ਼ਿਕ ਕਰੀਅਰ ਤਾਂ ਬਹੁਤ ਹੀ ਛੋਟੀ ਉਮਰ ‘ਚ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਨ੍ਹਾਂ ਨੂੰ ਸ਼ਾਇਰੀ ਤੇ ਡਾਂਸ ਦਾ ਵੀ ਕਾਫੀ ਜ਼ਿਆਦਾ ਸ਼ੌਕ ਹੈ। ਦੱਸ ਦਈਏ ਉਹ ਅਜਿਹੀ ਗਾਇਕਾ ਹੈ ਜਿਸ ਨੇ ਬਾਲੀਵੁੱਡ ਦੇ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ,ਉਹ ਸੋਨੂੰ ਸੂਦ, ਨਵਾਜ਼ੁਦੀਨ ਸਿੱਦੀਕੀ ਦੇ ਨਾਲ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਚੁੱਕੀ ਹੈ। ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਨਜ਼ਰ ਆਈ ਸੀ।

 

You may also like