ਸੁਨੰਦਾ ਸ਼ਰਮਾ ਦੇ ਗੀਤ 'ਤੇ ਕਾਰਤਿਕ ,ਅਕਸ਼ੇ ਅਤੇ ਕ੍ਰਿਤੀ ਸੈਨਨ ਨੇ ਕੀਤੀ ਮਸਤੀ,ਵੀਡਿਓ ਤੇਜ਼ੀ ਨਾਲ ਹੋ ਰਿਹਾ ਵਾਇਰਲ 

written by Shaminder | January 30, 2019

ਕਾਰਤਿਕ ਅਤੇ ਕ੍ਰਿਤੀ ਸੈਨਨ ਦੀ ਫਿਲਮ ਲੁਕਾਛਿਪੀ ਦੀ ਕਾਫੀ ਚਰਚਾ ਹੋ ਰਹੀ ਹੈ ਅਤੇ ਇਹ ਦੋਵੇਂ ਕਲਾਕਾਰ ਆਪਣੀ ਇਸ ਫਿਲਮ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹਨ । ਫਿਲਮ ਦਾ ਟ੍ਰੇਲਰ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਇਨ੍ਹਾਂ ਦੋਨਾਂ ਕਲਾਕਾਰਾਂ 'ਤੇ ਫਿਲਮਾਇਆ ਗਿਆ ਹੈ ।

ਹੋਰ ਵੇਖੋ :ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ ਵਿੱਚ ਮੌਤ, ਪਤੀ ਦੀ ਹਾਲਤ ਨਾਜ਼ੁਕ, ਦੇਖੋ ਵੀਡਿਓ

https://www.instagram.com/p/BtOaHqzgSOU/

ਇਸ 'ਚ ਦੋਨੇਂ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ 'ਅਫਲਾਤੂਨ' ਦਾ ਗੀਤ ਪੋਸਟਰ ਲਗਵਾ ਦੋ ਬਜ਼ਾਰ ਮੇਂ ਗਾ ਰਹੇ ਨੇ । ਇਸ 'ਚ ਕਾਰਤਿਕ ਅਤੇ ਕ੍ਰਿਤੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਵੀਡਿਓ 'ਚ ਅਕਸ਼ੇ ਕੁਮਾਰ ਵੀ ਮੌਜੂਦ ਨੇ ।ਇਹ ਤਿੰਨੇ ਕਲਾਕਾਰ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਜਿਸ ਨੂੰ ਸੁਨੰਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਸਾਬਰ ਕੋਟੀ ਦੇ ਬੇਟੇ ਦਾ ਗਾਣਾ ਸੁਣਕੇ ਫੁੱਟ-ਫੁੱਟ ਕੇ ਰੋਈਂ ਗੁਰਲੇਜ਼ ਅਖਤਰ, ਦੇਖੋ ਵੀਡਿਓ

akshay with kartik akshay with kartik

ਇਹ ਵੀਡਿਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ । ਜਿਸ ਨੂੰ ਉਨ੍ਹਾਂ ਦੇ ਫੈਨਸ ਵਾਲੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਕਈ ਕਮੈਂਟ ਵੀ ਕੀਤੇ ਜਾ ਰਹੇ ਨੇ । ਦਰਅਸਲ ਇਸ ਫਿਲਮ ਦਾ ਟ੍ਰੇਲਰ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਫਿਲਮ 'ਚ ਸੁਨੰਦਾ ਸ਼ਰਮਾ ਨੇ ਪੋਸਟਰ ਲਗਵਾ ਦੋ ਗੀਤ ਨੂੰ ਗਾਇਆ ਹੈ ਅਤੇ ਇਸ 'ਚ ਸੁਨੰਦਾ ਦਾ ਸਾਥ ਦਿੱਤਾ ਹੈ ਮੀਕਾ ਸਿੰਘ ਨੇ ।

You may also like