‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦੇ ਸੈੱਟ ਤੋਂ ਸੁਨੰਦਾ ਸ਼ਰਮਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਸ਼ੋਅ ਨੂੰ ਲੈ ਕੇ ਆਖੀ ਇਹ ਗੱਲ

written by Rupinder Kaler | January 08, 2020

ਪੀਟੀਸੀ ਨੈੱਟਵਰਕ ਨਵੇਂ ਸਾਲ ਵਿੱਚ ਆਪਣੇ ਦਰਸ਼ਕਾਂ ਲਈ ਕਈ ਨਵੇਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ । ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਜਿੱਥੇ ਪੀਟੀਸੀ ਨੈੱਟਵਰਕ ਦੇ ਦਰਸ਼ਕ ਤਾਂ ਕਾਫੀ ਉਤਸ਼ਾਹਿਤ ਹਨ ਉੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਪੱਬਾਂ ਭਾਰ ਹਨ । ਇਸੇ ਤਰ੍ਹਾਂ ਦੇ ਇੱਕ ਪ੍ਰੋਗਰਾਮ ਨੂੰ ਲੈ ਕੇ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । https://www.instagram.com/p/B6mQGJ_Bp9m/ ਪੀਟੀਸੀ ਪੰਜਾਬੀ ਦੇ ਇਸ ਪ੍ਰੋਗਰਾਮ ਦਾ ਨਾਂਅ ਹੈ ‘ਚਾਹ ਦਾ ਕੱਪ ਸੱਤੀ ਦੇ ਨਾਲ’ । ਸੁਨੰਦਾ ਸ਼ਰਮਾ ਨੇ ਇਸ ਸ਼ੋਅ ਦੇ ਸੈੱਟ ਤੋਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆ ਹਨ । ਉਹਨਾਂ ਨੇ ਇਹਨਾਂ ਤਸਵੀਰਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ ‘ ਉਹਨਾਂ ਨੇ ਚਾਹ ਦਾ ਕੱਪ ਆਪਣੀ ਫੈਵਰੇਟ ਸਤਿੰਦਰ ਸੱਤੀ ਦੇ ਨਾਲ ਪੀਤਾ ਹੈ, ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਇਸ ਸ਼ੋਅ ਵਿੱਚ ਦਿਖਾਈਆਂ ਜਾਣਗੀਆਂ ਬਿਨ੍ਹਾਂ ਕਿਸੇ ਫ਼ਿਲਟਰ ਤੋਂ’ । https://www.instagram.com/p/B7DEdnlF-jo/ ਤੁਹਾਨੂੰ ਦੱਸ ਦਿੰਦੇ ਹਾਂ ਪੀਟੀਸੀ ਪੰਜਾਬੀ ਦੇ ਇਸ ਸ਼ੋਅ ਵਿੱਚ ਸਤਿੰਦਰ ਸੱਤੀ ਪੰਜਾਬੀ ਸਿਤਾਰਿਆਂ ਨਾਲ ਖ਼ਾਸ ਗੱਲਬਾਤ ਕਰਿਆ ਕਰਨਗੇ, ਇਸ ਸ਼ੋਅ ਵਿੱਚ ਪੰਜਾਬੀ ਸਿਤਾਰਿਆਂ ਦੀ ਜ਼ਿੰਦਗੀ ਦਾ ਉਹ ਪੱਖ ਦਿਖਾਇਆ ਜਾਣੇਗਾ ਜਿਹੜਾ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ । ਸੋ ਆਪਣੇ ਪਸੰਦ ਦੇ ਸਿਤਾਰਿਆਂ ਨੂੰ ਹੋਰ ਨੇੜੇ ਤੋਂ ਜਾਨਣ ਲਈ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ । https://www.instagram.com/p/B6un5bvhyQ6/

0 Comments
0

You may also like