ਸੁਨੰਦਾ ਦੀਆਂ ਕਲੋਲਾਂ ਕਰ ਦੇਣਗੀਆਂ ਤੁਹਾਨੂੰ ਪਾਗਲ ,ਦੇਖੋ ਵੀਡੀਓ

Written by  Aaseen Khan   |  December 04th 2018 12:30 PM  |  Updated: December 04th 2018 12:37 PM

ਸੁਨੰਦਾ ਦੀਆਂ ਕਲੋਲਾਂ ਕਰ ਦੇਣਗੀਆਂ ਤੁਹਾਨੂੰ ਪਾਗਲ ,ਦੇਖੋ ਵੀਡੀਓ

ਸੁਨੰਦਾ ਸ਼ਰਮਾ ਜਿੰਨ੍ਹਾਂ ਨੇ ਬੁੱਲੇਟ ਦੇ ਖੂਬ ਪਟਾਕੇ ਪਵਾਏ , ਜਿੰਨ੍ਹਾਂ ਦੀ ਤੋਰ 'ਮੋਰਨੀ' ਵਰਗੀ ਹੈ ਅਤੇ ਦਿਨ ਦਿਹਾੜੇ ਕਈ ਗੱਭਰੂ ਚੌਂਕ 'ਚ ਠੋਕਣ ਵਾਲੀ ਇਹ 'ਕੋਕੇ' ਵਾਲੀ ਮੁਟਿਆਰ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਆਪਣੇ ਸਰੋਤਿਆਂ ਦਾ ਦਿਲ ਜਿੱਤ ਰਹੀ ਹੈ। ਥੋੜੇ ਸਮੇਂ 'ਚ ਖਾਸੀ ਪ੍ਰਸਿੱਧੀ ਹਾਸਿਲ ਕਰਨ ਵਾਲੀ ਸੁਨੰਦਾ ਸ਼ਰਮਾ ਕਈ ਸੁਪਰ ਹਿੱਟ ਗਾਣੇ ਦਰਸ਼ਕਾਂ ਦੇ ਰੁ-ਬ-ਰੁ ਕਰ ਚੁੱਕੇ ਹਨ। ਪਰ ਅੱਜ ਉਹਨਾਂ ਦੀਆਂ ਟਿਕ ਟਾਕ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇਂ ਹਾਂ ਇਹ ਦੇਖ ਤੁਸੀਂ ਉਹਨਾਂ ਦੇ ਕਾਇਲ ਹੋ ਜਾਵੋਂਗੇ।

https://www.instagram.com/p/Bq7DAmMgumC/

ਇਸ ਪਹਿਲੀ ਵੀਡੀਓ 'ਚ ਸੁਨੰਦਾ ਸ਼ਰਮਾ ਕਿਸੇ ਅੰਗਰੇਜ਼ੀ ਗਾਣੇ 'ਤੇ ਲਿਪਸਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹਨਾਂ ਦਾ ਇਹ ਅੰਦਾਜ਼ ਲੱਖਾਂ ਹੀ ਲੋਕਾਂ ਨੂੰ ਦੀਵਾਨਾ ਕਰ ਰਿਹਾ ਹੈ। ਸੁਨੰਦਾ ਸ਼ਰਮਾ ਦੇ ਇਹਨਾਂ ਵੀਡਿਓਜ਼ ਨੂੰ ਉਹਨਾਂ ਦਾ ਚਾਹੁਣ ਵਾਲਿਆਂ ਵੱਲੋਂ ਵੀ ਬਹੁਤ ਪ੍ਸੰਦਦ ਕੀਤਾ ਜਾ ਰਿਹਾ ਹੈ।

https://www.instagram.com/p/Bq4-asiAAuN/

ਹੋਰ ਪੜ੍ਹੋ : ਦੀਪ ਜੰਡੂ ਦੀ ਬੀਟ ‘ਤੇ ਦੇਬੀ ਦੀ “ਸ਼ਾਇਰੀ” ਦਾ ਤੜਕਾ , ਦੇਖੋ ਵੀਡੀਓ

ਇਸ ਅਗਲੀ ਵੀਡੀਓ 'ਚ ਸੁਨੰਦਾ ਸ਼ਰਮਾ ਨਾਲ ਕਲੋਲ ਹੋ ਜਾਂਦੀ ਹੈ। ਸੁਨੰਦਾ ਵੀਡੀਓ ਬਣਾ ਰਹੀ ਸੀ ਤੇ ਪਿੱਛੋਂ ਕੋਈ ਦਵਾਈ ਪਿਲਾਉਣ ਵਿਚ ਆ ਗਿਆ। ਉਹ ਆਪ ਵੀ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਹਨ ਕਿ ਆਖਿਰ ਇਹ ਕੀ ਹੋ ਗਿਆ। ਤੁਸੀਂ ਦੇਖੋ ਉੱਪਰ ਉਹ ਵੀਡੀਓ

https://www.instagram.com/p/BquKGFqApce/

ਇਸ ਵੀਡੀਓ 'ਚ ਸੁਨੰਦਾ ਸ਼ਰਮਾ ਸ਼ੋਸ਼ਲ ਮੀਡੀਆ ਇਮੋਜੀਜ਼ ਵਾਲੇ ਐਕ੍ਸਪ੍ਰੇਸ਼ਨਜ਼ ਦੇ ਰਹੇ ਹਨ। ਅਜਿਹਾ ਕਰਦੇ ਹੋਏ ਉਹ ਬਹੁਤ ਹੀ ਕਿਊਟ ਲੱਗ ਰਹੇ ਹਨ। ਪਿੱਛੇ ਬੇਕਗ੍ਰਾਉਂਡ 'ਚ ਬੱਚਿਆਂ ਵਾਲੀ ਆਵਾਜ਼ 'ਚ ਅੰਗਰੇਜ਼ੀ ਗਾਣਾ ਚੱਲ ਰਿਹਾ ਹੈ।

https://www.instagram.com/p/Bqj8yr6F_FE/

ਇਸ ਅਗਲੀ ਵੀਡੀਓ 'ਚ ਸੁਨੰਦਾ ਸ਼ਰਮਾ ਆਪਣੇ ਗਾਣੇ 'ਜਾਨੀ ਤੇਰਾ ਨਾਮ' 'ਤੇ ਨੱਚਦੇ ਨਜ਼ਰ ਆ ਰਹੇ ਹਨ ਅਤੇ ਆਪਣੇ ਨਾਲ ਇੱਕ ਗੋਲੂ ਮੋਲੁ ਕਿਊਟ ਜਿਹੇ ਬੱਚੇ ਨੂੰ ਵੀ ਨਚਾ ਰਹੇ ਹਨ। ਸੁਨੰਦਾ ਸ਼ਰਮਾ ਦੀ ਇਸੇ ਅਦਾ ਦਾ ਤਾਂ ਅੱਜ ਸਾਰਾ ਜੱਗ ਕਾਇਲ ਹੈ।

https://www.instagram.com/p/BqO_SLjA1zl/

ਸੁਨੰਦਾ ਸ਼ਰਮਾ ਨੇ ਸੱਜਣ ਸਿੰਘ ਰੰਗਰੂਟ 'ਚ ਆਪਣੀ ਅਦਾਕਾਰੀ ਦਾ ਜਲਵਾ ਸਾਨੂੰ ਸਾਰਿਆਂ ਨੂੰ ਦਿਖਾ ਦਿੱਤਾ ਹੈ ਜਿਸ ਦੀ ਬਹੁਤ ਤਾਰੀਫ ਹੋਈ ਸੀ। ਇਹਨਾਂ ਵੀਡੀਓ ਰਾਹੀਂ ਹਰ ਰੋਜ਼ ਹੀ ਸੁਨੰਦਾ ਆਪਣੇ ਚਾਹੁਣ ਵਾਲਿਆਂ ਲਈ ਕੁੱਝ ਨਾ ਕੁੱਝ ਲੈ ਕੇ ਆਉਂਦੇ ਰਹਿੰਦੇ ਹਨ। ਜਿਵੇਂ ਇਸ ਵੀਡੀਓ 'ਚ ਸੁਨੰਦਾ ਕਿਸੇ ਬੱਚੇ ਦੀ ਬਹੁਤ ਹੀ ਸੋਹਣੀ ਨਕਲ ਕਰ ਰਹੇ ਹਨ।

https://www.instagram.com/p/BqHHOu5g2wT/

ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਬੀਬਾ ਸੁਰਿੰਦਰ ਕੌਰ ਨੂੰ ਪੰਜਾਬ 'ਚ ਕਿਸ ਨੇ ਨਹੀਂ ਸੁਣਿਆ। ਜੇਕਰ ਨਹੀਂ ਸੁਣਿਆ ਤਾਂ ਸੁਨੰਦਾ ਸ਼ਰਮਾ ਦੀ ਇਹ ਵੀਡੀਓ ਦੇਖ ਲਵੋ ਜਿਸ 'ਚ ਉਹ ਸੁਰਿੰਦਰ ਕੌਰ ਦੇ ਗਾਣੇ 'ਤੇ ਗਿੱਧਾ ਪਾ ਰਹੇ ਹਨ ਅਤੇ ਆਪਣੇ ਫੈਨਜ਼ ਦਾ ਦਿਲ ਜਿੱਤ ਰਹੇ ਹਨ। ਉੱਥੇ ਹੀ ਸੁਰਿੰਦਰ ਕੌਰ ਦੀਆਂ ਯਾਦਾਂ ਨੂੰ ਤਾਜ਼ੀਆਂ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network