
Sunil Grover shares funny pic: ਛੋਟੇ ਪਰਦੇ 'ਤੇ 'ਗੁੱਥੀ' ਬਣ ਕੇ ਲੋਕਾਂ ਨੂੰ ਹਸਾਉਣ ਵਾਲੇ ਸੁਨੀਲ ਗਰੋਵਰ ਅਕਸਰ ਆਪਣੇ ਮਜ਼ਾਕੀਆ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਮਸ਼ਹੂਰ ਕਾਮੇਡੀਅਨ ਸੁਨੀਲ ਕਦੇ ਵੀ ਲੋਕਾਂ ਨੂੰ ਹਸਾਉਣ ਦਾ ਮੌਕਾ ਨਹੀਂ ਛੱਡਦੇ। ਉਨ੍ਹਾਂ ਨੇ ਆਪਣੇ ਕਿਰਦਾਰਾਂ ਦੇ ਨਾਲ ਹਰ ਕਿਸੇ ਦੇ ਦਿਲ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾ ਚੁੱਕੇ ਹਨ। ਹਾਲ ਹੀ 'ਚ ਸੁਨੀਲ ਨੇ ਆਪਣੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੁੱਧ ਵੇਚਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਅਦਾਕਾਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਗੀਤ 'ਮੂਨ ਰਾਈਜ਼' ਦੀ ਸ਼ੂਟਿੰਗ ਦੌਰਾਨ ਡਿੱਗੀ ਸ਼ਹਿਨਾਜ਼ ਗਿੱਲ, ਗੁਰੂ ਰੰਧਾਵਾ ਨਹੀਂ ਰੋਕ ਸਕੇ ਆਪਣਾ ਹਾਸਾ

ਦਰਅਸਲ, ਦਿੱਗਜ ਅਦਾਕਾਰ ਅਕਸਰ ਆਪਣੀਆਂ ਮਜ਼ਾਕੀਆ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ। ਹੁਣ ਉਸ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਦੁੱਧ ਵੇਚਣ ਵਾਲੇ ਦੀ ਬਾਈਕ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਸੁਨੀਲ ਗਰੋਵਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਤਸਵੀਰ 'ਚ ਸੁਨੀਲ ਗਰੋਵਰ ਨੂੰ ਕਾਲੇ ਰੰਗ ਦੀ ਬਾਈਕ 'ਤੇ ਬੈਠੇ ਨਜ਼ਰ ਆ ਰਹੇ ਹਨ। ਬਾਈਕ ਉੱਤੇ ਦੁੱਧ ਵਾਲੇ ਢੋਲ ਲਟਕਦੇ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਦੇ ਨਾਲ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਦੁੱਧ ਮਚਲੇ'। ਸੁਨੀਲ ਗਰੋਵਰ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਆਪਣੀ ਕਮੈਂਟ 'ਚ ਲਿਖਿਆ, 'ਦੁੱਧ ਮੰਗੋਗੇ ਤਾਂ ਖੀਰ ਦਿਆਂਗੇ... ਦੁੱਧ ਫਟ ਗਿਆ ਤਾਂ ਪਨੀਰ ਦਿਓਗੇ।' ਇੱਕ ਹੋਰ ਨੇ ਲਿਖਿਆ, 'ਡਾ. ਗੁਲਾਟੀ ਦੁੱਧ ਵਾਲੇ।' ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਕਮੈਂਟ ਕੀਤੇ ਹਨ।
ਸੁਨੀਲ ਗਰੋਵਰ ਨੇ ਨਾ ਸਿਰਫ ਟੀਵੀ ਬਲਕਿ ਬਾਲੀਵੁੱਡ 'ਚ ਵੀ ਨਾਮ ਕਮਾਇਆ ਹੈ। ਸੁਨੀਲ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੇ ਹਨ।
View this post on Instagram