ਧੀ ਆਥੀਆ ਦੇ ਵਿਆਹ ਨੂੰ ਲੈ ਕੇ ਸੁਨੀਲ ਸ਼ੈੱਟੀ ਨੇ ਦਿੱਤਾ ਵੱਡਾ ਅਪਡੇਟ, ਜਲਦ ਹੀ ਵੱਜੇਗੀ ਸ਼ਹਿਨਾਈ

written by Lajwinder kaur | November 20, 2022 07:15pm

Athiya Shetty Wedding: ਬਾਲੀਵੁੱਡ ਅਤੇ ਕ੍ਰਿਕੇਟ ਦਾ ਸਬੰਧ ਕਾਫੀ ਪੁਰਾਣਾ ਹੈ। ਕਈ ਖ਼ੂਬਸੂਰਤ ਹੀਰੋਇਨਾਂ ਨੇ ਕਈ ਨਾਮੀ ਕ੍ਰਿਕੇਟਰਾਂ ਨੂੰ ਕਲੀਨ ਬੋਲਡ ਕੀਤਾ ਹੈ। ਬਹੁਤ ਜਲਦ ਬਾਲੀਵੁੱਡ ਅਤੇ ਕ੍ਰਿਕੇਟ ਦੇ ਸੁਮੇਲ ਵਾਲਾ ਇੱਕ ਹੋਰ ਜੋੜਾ ਵਿਆਹ ਕਰਵਾਉਣ ਜਾ ਰਿਹਾ ਹੈ।  ਜੀ ਹਾਂ ਪਿਛਲੇ ਕਈ ਸਮੇਂ ਤੋਂ ਅਦਾਕਾਰਾ ਆਥੀਆ ਸ਼ੈਟੀ ਅਤੇ ਕ੍ਰਿਕੇਟਰ ਕੇਐਲ ਰਾਹੁਲ ਦਾ ਵਿਆਹ ਸੁਰਖੀਆਂ ਵਿੱਚ ਹੈ। ਇਸ ਵਾਰ ਪਰਿਵਾਰ ਦੇ ਇੱਕ ਕਰੀਬੀ ਨੇ ਜੋੜੇ ਦੇ ਵਿਆਹ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਜੀ ਹਾਂ, ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਖੁਦ ਬੇਟੀ ਦੇ ਵਿਆਹ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਪੁਖਰਾਜ ਭੱਲਾ ਨੇ ਮਜ਼ੇਦਾਰ ਪੋਸਟ ਪਾ ਕੇ ਪਤਨੀ ਦੀਸ਼ੂ ਨੂੰ ਦਿੱਤੀ ਵਧਾਈ, ਦੇਖੋ ਤਸਵੀਰਾਂ

Athiya Shetty and KL Rahul to tie the knot Image Source: Instagram

ਇਨ੍ਹੀਂ ਦਿਨੀਂ ਸੁਨੀਲ ਸ਼ੈੱਟੀ ਆਪਣੀ ਆਉਣ ਵਾਲੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ 'Dharavi Bank’ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਐਕਟਰ ਸੁਨੀਲ ਸ਼ੈੱਟੀ ਨੇ ਇਸ ਸੀਰੀਜ਼ ਦੇ ਇੱਕ ਲਾਂਚ ਈਵੈਂਟ ਵਿੱਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਨੂੰ ਆਥੀਆ ਦੇ ਵਿਆਹ  ਬਾਰੇ ਸਵਾਲ ਪੁੱਛਿਆ ਗਿਆ ਸੀ।

ਸੁਨੀਲ ਸ਼ੈੱਟੀ ਨੇ ਧੀ ਦੇ ਵਿਆਹ 'ਤੇ ਜਵਾਬ ਦਿੰਦੇ ਹੋਏ ਕਿਹਾ, "ਜਲਦੀ ਹੋਵੇਗੀ..."।

Image Source: Instagram

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕੇਟਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਸਾਲ 2021 ਵਿੱਚ, ਜੋੜੇ ਨੇ ਇੱਕ ਖਾਸ ਤਰੀਕੇ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਸੀ।

Looking for Athiya Shetty, KL Rahul's marriage date and venue? Here's what you need to know Image Source: Instagram

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਨੀਲ ਨੇ ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ ਬਾਰੇ ਗੱਲ ਕੀਤੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਟੀ ਦੇ ਵਿਆਹ ਬਾਰੇ ਪੁੱਛਿਆ ਗਿਆ ਸੀ ਤਾਂ ਸੁਨੀਲ ਨੇ ਕਿਹਾ ਸੀ, ''ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਬੱਚੇ ਤੈਅ ਕਰਨਗੇ, ਉਦੋਂ ਹੀ ਅਜਿਹਾ ਹੋਵੇਗਾ। ਫਿਲਹਾਲ ਰਾਹੁਲ ਦੇ ਕੋਲ ਬਹੁਤ ਕੰਮ ਹੈ, ਏਸ਼ੀਆ ਕੱਪ ਹੈ, ਵਿਸ਼ਵ ਕੱਪ ਹੈ, ਦੱਖਣ ਅਫਰੀਕਾ ਟੂਰ ਹੈ, ਆਸਟ੍ਰੇਲੀਆ ਟੂਰ ਹੈ। ਜਦੋਂ ਬੱਚਿਆਂ ਨੂੰ ਬ੍ਰੇਕ ਮਿਲੇਗਾ ਤਦ ਵਿਆਹ ਹੋਵੇਗਾ। ਵਿਆਹ ਇੱਕ ਦਿਨ ਵਿੱਚ ਨਹੀਂ ਹੋ ਸਕਦਾ?"

ਆਥੀਆ ਸ਼ੈੱਟੀ ਵੀ ਸੋਸ਼ਲ ਮੀਡੀਆ 'ਤੇ ਬੁਆਏਫ੍ਰੈਂਡ ਕੇਐੱਲ ਰਾਹੁਲ ਲਈ ਖੁੱਲ੍ਹੇਆਮ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।

 

You may also like