ਅਸਲ ਜ਼ਿੰਦਗੀ ਦੇ ਹੀਰੋ ਨੇ ਸੁਨੀਲ ਸ਼ੈੱਟੀ, ਦੇਹ ਵਪਾਰ ‘ਚ ਫਸੀਆਂ 128 ਔਰਤਾਂ ਦੀ ਕੀਤੀ ਸੀ ਮਦਦ

written by Pushp Raj | December 24, 2022 05:51pm

Suniel Shetty Helped Trafficked Women: ਸੁਨੀਲ ਸ਼ੈੱਟੀ ਨੂੰ ਬਤੌਰ ਹੀਰੋ ਅਕਸਰ ਫ਼ਿਲਮਾਂ ਵਿੱਚ ਗੁੰਡਿਆਂ ਨਾਲ ਲੜਦੇ ਅਤੇ ਲੋੜ ਦੇ ਸਮੇਂ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਹੋਵੇਗਾ। ਪਰ ਸ਼ਾਇਦ ਹੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਨੀਲ ਸ਼ੈੱਟੀ ਅਸਲ ਜ਼ਿੰਦਗੀ ਦੇ ਹੀਰੋ ਵੀ ਹਨ, ਜੀ ਹਾਂ ਇਹ ਸੱਚ ਹੈ।


ਅਦਾਕਾਰ ਨੇ ਨੇਪਾਲ ਦੀਆਂ ਕਈ ਔਰਤਾਂ ਕਈ ਔਰਤਾਂ ਦੀ ਮਦਦ ਕੀਤੀ ਸੀ, ਜਿਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵੱਲ ਧਕੇਲਿਆ ਗਿਆ ਸੀ। ਸੁਨੀਲ ਨੇ ਪੁਲਿਸ, ਸਮਾਜ ਸੇਵੀਆਂ ਅਤੇ ਆਪਣੀ ਸੱਸ ਦੀ ਮਦਦ ਨਾਲ ਉਨ੍ਹਾਂ ਦੀ ਘਰ ਵਾਪਸੀ ਦਾ ਇੰਤਜ਼ਾਮ ਕੀਤਾ।

ਉਸ ਘਟਨਾ ਨੂੰ ਯਾਦ ਕਰਦੇ ਹੋਏ ਸੁਨੀਲ ਸ਼ੈੱਟੀ ਨੇ ਕਿਹਾ ਕਿ ਇਸ ਘਟਨਾ 'ਤੇ ਫਿਲਮ ਬਣ ਸਕਦੀ ਹੈ। ਇੱਥੋਂ ਤੱਕ ਕਿ ਸੁਨੀਲ ਸ਼ੈਟੀ ਨੇ ਇੱਕ ਸਫਲਤਾ ਦਾ ਕਰੈਡਿਟ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਅਪਰੇਸ਼ਨ ਨੂੰ ਪੂਰਾ ਕਰਨ ;ਚ ਬਹੁਤ ਲੋਕਾਂ ਨੇ ਮੇਹਨਤ ਕੀਤੀ ਹੈ।

ਸੁਨੀਲ ਸ਼ੈੱਟੀ ਨੇ ਦੱਸਿਆ, "ਅਸੀਂ ਅਸਲ ਵਿੱਚ ਫਲਾਈਟ ਟਿਕਟ ਦੀ ਕੀਮਤ ਬਾਰੇ ਨਹੀਂ ਸੋਚਿਆ ਸੀ। ਕੀਮਤ ਇੰਨੀ ਮਹੱਤਵਪੂਰਨ ਨਹੀਂ ਸੀ। ਇੱਥੇ ਪੈਸੇ ਨਾਲੋਂ ਕਿਸੇ ਦੀ ਜ਼ਿੰਦਗੀ ਜ਼ਿਆਦਾ ਮਾਇਣੇ ਰੱਖਦੀ ਸੀ। ਮੇਰੀ ਸੱਸ ਨੇ 'ਸੇਵ ਦ ਚਿਲਡਰਨ' ਨਾਮਕ NGO ਸ਼ੁਰੂ ਕੀਤੀ ਅਤੇ ਇਹ ਅੱਜ ਵੀ ਸਰਗਰਮ ਹੈ।"

ਅਸੀਂ ਸਾਰੇ ਇਸ ਵਿੱਚ ਸ਼ਾਮਿਲ ਹਾਂ। ਅਜਿਹੇ ਨੇਕ ਕੰਮ ਦੀ ਪ੍ਰੇਰਣਾ ਮੈਨੂੰ ਮੇਰੀ ਸੱਸ ਤੋਂ ਮਿਲਦੀ ਹੈ। ਉਹੀ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਬਚਾਉਣ ਅਤੇ ਮਾਫੀਆ ਤੋਂ ਦੁਸ਼ਮਣੀ ਲੈਣ ਦਾ ਜੋਖ਼ਮ ਲੈਣ ਦਾ ਫੈਸਲਾ ਕੀਤਾ। " ਸ਼ੈੱਟੀ ਨੇ ਉਨ੍ਹਾਂ ਦੇ ਨਾਲ ਮੁੰਬਈ ਪੁਲਿਸ ਅਤੇ ਨਰੇਸ਼ ਗੋਇਲ ਦੀ ਜੈੱਟ ਏਅਰਵੇਜ਼ ਨੇ ਜੋਸ਼ ਨਾਲ ਕੰਮ ਕੀਤਾ।


ਸੁਨੀਲ ਸ਼ੈੱਟੀ ਨੇ ਮੰਨਿਆ ਕਿ ਜਿਨ੍ਹਾਂ ਔਰਤਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਨੂੰ ਸ਼ਾਇਦ ਉਸ ਦਾ ਨਾਂ ਯਾਦ ਸੀ ਕਿਉਂਕਿ ਮੈਂ ਇੱਕ ਅਦਾਕਾਰ ਹਾਂ। ਉਨ੍ਹਾਂ ਨੇ ਕਿਹਾ, “ਪਰ ਮਿਹਨਤ ਬਹੁਤ ਸਾਰੇ ਲੋਕਾਂ ਦੀ ਸੀ। ਪੈਸੇ ਤੋਂ ਵੱਧ ਕੇ ਅਸੀਂ ਆਪਣਾ ਦਿਲ ਦਿਖਾਇਆ ਹੈ ਕਿ ਅਸੀਂ ਬੱਚਿਆਂ ਦੀ ਮਦਦ ਕਰਾਂਗੇ ਅਤੇ ਇੰਨੇ ਵੱਡੇ ਮਾਫੀਆ ਵਿਰੁੱਧ ਲੜਾਂਗੇ।

ਸੁਨੀਲ ਸ਼ੈਟੀ ਨੇ ਦੱਸਿਆ ਕਿ ਇਹ ਘਟਨਾ ਕਦੇ ਵੀ ਮੀਡੀਆ ਸਾਹਮਣੇ ਨਹੀਂ ਆਈ। ਕਿਉਂਕਿ ਬਚਾਅ ਕਾਰਜ ਵਿੱਚ ਸ਼ਾਮਿਲ ਹਰ ਵਿਅਕਤੀ ਨੇ ਬਚਾਈਆਂ ਗਈਆਂ ਲੜਕੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ। ਸ਼ੈਟੀ ਨੇ ਦੱਸਿਆ, “ਸਭ ਤੋਂ ਪਹਿਲਾਂ, ਅਸੀਂ ਆਪਣੀ ਵਡਿਆਈ ਨਹੀਂ ਕਰਨਾ ਚਾਹੁੰਦੇ ਸੀ। ਇਹ ਠੀਕ ਨਹੀਂ ਸੀ ਕਿਉਂਕਿ ਇਸ ਵਿੱਚ ਕੁੜੀਆਂ ਸ਼ਾਮਿਲ ਸਨ। ਇਸ ਦੇ ਲਈ ਲੋਅ ਪ੍ਰੋਫਾਈਲ ਓਪਰੇਸ਼ਨ ਕੀਤੇ ਜਾਣ ਦੀ ਲੋੜ ਸੀ, ਇਹ ਇਸ ਤਰ੍ਹਾਂ ਹੀ ਹੋਇਆ। ਜਿਸ ਕਾਰਨ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ।

ਇੱਕ ਪੁਰਾਣੇ ਵਾਈਸ ਵੀਡੀਓ ਵਿੱਚ, ਸ਼ਕਤੀ ਗਰੁੱਪ ਦੀ ਸੰਸਥਾਪਕ, ਚਾਰਮਾਇਆ ਤਮਾਂਗ, ਜੋ ਸੈਕਸ ਤਸਕਰੀ ਤੋਂ ਬਚੇ ਲੋਕਾਂ ਦੀ ਮਦਦ ਕਰਦੀ ਹੈ, ਦੱਸਦੀ ਹੈ ਕਿ ਕਿਵੇਂ ਉਸਨੂੰ 'ਭਾਰਤੀ ਹੀਰੋ' ਸੁਨੀਲ ਸ਼ੈੱਟੀ ਦੀ ਮਦਦ ਨਾਲ ਬਚਾਇਆ ਗਿਆ ਸੀ।

ਹੋਰ ਪੜ੍ਹੋ: ਇਸ ਅਦਾਕਾਰਾ ਨਾਲ ਵਾਇਰਲ ਹੋਈਆਂ ਗੁਰੂ ਰੰਧਾਵਾ ਦੀਆਂ ਤਸਵੀਰਾਂ, ਇੱਕਠੇ ਬਰਥਡੇਅ ਸੈਲੀਬ੍ਰੇਟ ਕਰਦੇ ਆਏ ਨਜ਼ਰ

ਵੀਡੀਓ ਵਿੱਚ, ਉਸ ਨੇ ਕਿਹਾ, “5 ਫਰਵਰੀ, 1996 ਨੂੰ, ਪੂਰੇ ਕਾਮਾਠੀਪੁਰਾ ਵੇਸ਼ਵਾ ਖੇਤਰ ਨੂੰ ਪੁਲਿਸ ਅਤੇ ਸਮਾਜ ਸੇਵਕਾਂ ਨੇ ਘੇਰ ਲਿਆ ਸੀ। ਉਹ ਸਾਨੂੰ ਉਥੋਂ ਲੈ ਗਏ। ਇਸ ਤਰ੍ਹਾਂ ਅਸੀਂ ਬਚ ਗਏ। ਸਾਨੂੰ ਬਚਾਏ ਜਾਣ ਤੋਂ ਬਾਅਦ, ਸਾਡੀ ਸਰਕਾਰ (ਨੇਪਾਲ) ਨੇ ਸਾਨੂੰ ਵਾਪਸ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਾਡੇ ਜਨਮ ਸਰਟੀਫਿਕੇਟ ਜਾਂ ਨਾਗਰਿਕਤਾ ਕਾਰਡ ਨਹੀਂ ਹਨ।

You may also like