
ਦੀਪ ਸਿੱਧੂ (deep sidhu) ਦਾ ਬੀਤੇ ਦਿਨ ਇੱਕ ਸੜਕ ਹਾਦਸੇ ‘ਚ ਦਿਹਾਂਤ (death) ਹੋ ਗਿਆ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘਾ ਦੁੱਖ ਜਤਾਇਆ ਹੈ । ਇਸ ਦੇ ਨਾਲ ਹੀ ਸੰਨੀ (Sunny Deol) ਦਿਓਲ ਨੇ ਵੀ ਦੀਪ ਸਿੱਧੂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅਦਾਕਾਰ ਨੇ ਲਿਖਿਆ ਕਿ ‘ਇਹ ਖਬਰ ਸੁਣ ਕੇ ਸ਼ਾਕਡ ਹਾਂ ਕਿ ਦੀਪ ਸਿੱਧੂ ਇਸ ਦੁਨੀਆ ‘ਤੇ ਨਹੀਂ ਰਿਹਾ। ਦਿਲ ਦੀਆਂ ਗਹਿਰਾਈਆਂ ਤੋਂ ਉਸ ਨੂੰ ਸ਼ਰਧਾਂਜਲੀ ਦਿੰਦਾ ਹਾਂ’।ਇਸ ਦੇ ਨਾਲ ਹੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਵੀ ਦੀਪ ਸਿੱਧੂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨੇ ਵੀ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਇਸ ਦੇ ਨਾਲ ਹੀ ਗਾਇਕ ਗਗਨ ਕੋਕਰੀ ਨੇ ਵੀ ਦੀਪ ਸਿੱਧੂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਅਦਾਕਾਰ ਅਤੇ ਗਾਇਕ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੂੀਪ ਸਿੱਧੂ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

ਦਰਸ਼ਨ ਔਲਖ ਨੇ ਲਿਖਿਆ ਕਿ ‘“ਲੋਕੋਂ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ ਬੇਹੱਦ ਦਰਦਨਾਕ ਤੇ ਦੁੱਖ ਭਰੀ ਖ਼ਬਰ ਦੀਪ ਹਮੇਸ਼ਾਂ ਲਈ ਬੁਝ ਗਿਆ ਦੀਪ ਸਿੱਧੂ ਨਾਲ 26 ਨਵੰਬਰ 2020 ਨੂੰ ਦਿੱਲੀ ਸਿਘੂ ਬਾਰਡਰ ਦੀ ਤਸਵੀਰ ਦੱਸ ਦਈਏ ਕਿ ਦੀਪ ਸਿੱਧੂ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚੜ ਕੇ ਭਾਗ ਲਿਆ ਸੀ ।ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ‘ਚ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਉਸ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਉਸ ਨੂੰ ਅਸਲ ਪਛਾਣ ਮਿਲੀ ਸੀ ਜੋਰਾ ਦਸ ਨੰਬਰੀਆ ਦੇ ਨਾਲ ।

ਪੰਜਾਬ ਦੇ ਮੁਕਤਸਰ ਜਿਲ੍ਹੇ ਵਿੱਚ ਅਪ੍ਰੈਲ 1984 ਵਿੱਚ ਜਨਮ ਦੀਪ ਸਿੱਧੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਸੀ। ਦੀਪ ਨੇ ਲਾ ਦੀ ਪੜਾਈ ਦੀ। ਉਹ ਕਿੰਗਫਿਸ਼ਰ ਮਾਡਲ ਹੰਟ ਦੇ ਖਿਡਾਰੀ ਰਹੇ। ਮਿਸਟਰ ਇੰਡੀਆ ਕਾਂਟੈਸਟ ਵਿੱਚ ਮਿਸਟਰ ਪਰਸਨੈਲਿਟੀ ਕਾ ਖਿਤਾਬ ਵੀ ਜਿੱਤਾਿਆ । ਸਾਲ 2015'ਚ ਪਹਿਲੀ ਪੰਜਾਬੀ ਫਿਲਮ 'ਰਮਤਾ ਜੋਗੀ' ਦੀ ਕਹਾਣੀ ਸੀ।
View this post on Instagram