ਸੰਨੀ ਦਿਓਲ ਨੇ ਪੁੱਤਰ ਕਰਣ ਨੂੰ ਦਿੱਤਾ ਖ਼ਾਸ ਸੁਨੇਹਾ ਕਿਹਾ ‘ਤੂੰ ਜ਼ਿੰਦਗੀ ‘ਚ ਕਾਮਯਾਬ ਹੋਵੇਂਗਾ ਕਿਉਂਕਿ ਤੂੰ….’

written by Shaminder | November 28, 2022 10:55am

ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ (Karan Deol ) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ਸੰਨੀ ਦਿਓਲ ਨੇ ਆਪਣੇ ਪੁੱਤਰ ਕਰਣ ਦਿਓਲ ਦੇ ਲਈ ਇੱਕ ਪੋਸਟ ਸਾਂਝੀ ਕੀਤੀ । ਜਿਸ ‘ਚ ਅਦਾਕਾਰ ਨੇ ਆਪਣੇ ਪੁੱਤਰ ਲਈ ਬਹੁਤ ਹੀ ਖ਼ੂਬਸੂਰਤ ਸੁਨੇਹਾ ਲਿਖਿਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਤੁਸੀਂ ਜ਼ਿੰਦਗੀ ‘ਚ ਕਾਮਯਾਬ ਹੋਵੋਗੇ, ਕਿਉਂਕਿ ਤੁਸੀਂ ਕੋਈ ਸ਼ਾਰਟਕੱਟ ਨਹੀਂ ਲੈਂਦੇ’।

inside image of sunny deol and karan deol

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸੈਲਫੀ ਲੈਣ ਆਏ ਸ਼ਖਸ ਨੂੰ ਕਿਹਾ ‘ਮਾਮੇ ਤੂੰ ਫੋਟੋਆਂ ਕਲਿੱਕ ਕਰਵਾ ਕਰਵਾ ਕੇ ਥੱਕਦਾ ਨਹੀਂ’

ਇਸ ਤੋਂ ਇਲਾਵਾ ਅਦਾਕਾਰ ਨੇ ਆਪਣੀ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । ਕਰਣ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਮਾਂ ‘ਚ ਡੈਬਿਊ ਕਰ ਚੁੱਕਿਆ ਹੈ । ਕਰਣ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਵੀ ਰਿਲੀਜ਼ ਹੋ ਚੁੱਕੀ ਹੈ ।

sunny deol shares cute pic with son karan deol image source Instagram

ਹੋਰ ਪੜ੍ਹੋ : ਸੁਨੀਲ ਸ਼ੈੱਟੀ ਨੇ ਧੀ ਆਥੀਆ ਸ਼ੈੱਟੀ ਦੇ ਵਿਆਹ ਦੀ ਕੀਤੀ ਪੁਸ਼ਟੀ, ਕਿਹਾ ‘ਜਲਦੀ ਹੋ ਰਿਹਾ ਹੈ ਵਿਆਹ’

ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਤਾਂ ਕੁਝ ਖ਼ਾਸ ਕਮਾਲ ਨਹੀਂ ਕੀਤਾ, ਪਰ ਫ਼ਿਲਮ ਦੇ ਨਾਲ ਉਨ੍ਹਾਂ ਨੇ ਇਸ ਫ਼ਿਲਮਾਂ ‘ਚ ਡੈਬਿਊ ਕੀਤਾ ਸੀ । ਜਲਦ ਹੀ ਕਰਣ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਸੰਨੀ ਦਿਓਲ ਦਾ ਪੂਰਾ ਪਰਿਵਾਰ ਹੀ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ।

inside image of karan deol

ਉਨ੍ਹਾਂ ਦੇ ਪਿਤਾ ਵੀ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਹਨ ।ਉਨ੍ਹਾਂ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਵੀ ਉਹ ਫ਼ਿਲਮਾਂ ‘ਚ ਸਰਗਰਮ ਹਨ । ਜਲਦ ਹੀ ਉਹ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਉਣਗੇ ।

 

View this post on Instagram

 

A post shared by Sunny Deol (@iamsunnydeol)

You may also like