ਸੰਨੀ ਦਿਓਲ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਭਾਸ਼ਣ ਦਿੰਦੇ ਹੋਏ ਹੋਏ ਭਾਵੁਕ, ਵੀਡਿਓ ਵਾਇਰਲ 

written by Rupinder Kaler | May 02, 2019

ਗੁਰਦਾਸਪੁਰ ਵਿੱਚ ਆਪਣੀ ਚੋਣ ਮੁਹਿੰੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਦੀਨਾਨਗਰ ਦੇ ਪਿੰਡ ਸ਼ਾਦੀਪੁਰ ਵਿੱਚ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਬਾਰਡਰ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਲਈ ਸੀ । ਇਸ ਮੁਲਾਕਾਤ ਦੌਰਾਨ ਸੰਨੀ ਦਿਓਲ ਨੇ ਹਰ ਪਰਿਵਾਰ ਨਾਲ ਮੁਲਾਕਾਤ ਕੀਤੀ । https://www.youtube.com/watch?v=RuFTon5ye3s&feature=youtu.be ਇਸ ਮੌਕੇ ਸੰਨੀ ਨੇ ਇੱਕ ਭਾਵੁਕ ਭਾਸ਼ਣ ਵੀ ਦਿੱਤਾ । ਸੰਨੀ ਨੇ ਕਿਹਾ ਕਿ ਬਾਡਰ ਫ਼ਿਲਮ ਵਿੱਚ ਉਹ ਹੀਰੋ ਸਨ । ਪਰ ਅਸਲ ਜ਼ਿੰਦਗੀ ਦੇ ਉਹ ਸ਼ਹੀਦ ਹੀਰੋ ਹਨ ਜਿਨ੍ਹਾਂ ਨੇ ਸਰਹੱਦ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ । https://www.youtube.com/watch?v=EWV4pJhIeQY ਸੰਨੀ ਦਿਓਲ ਆਪਣੀ ਸਪੀਚ ਦਿੰਦੇ ਹੋਏ ਕਾਫੀ ਭਾਵੁਕ ਨਜ਼ਰ ਆ ਰਹੇ ਸਨ । ਇਸ ਪ੍ਰੋਗਰਾਮ ਤੋਂ ਬਾਅਦ ਸੰਨੀ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਚੋਣ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਪਰਿਵਾਰ ਨਾਲ ਮੁਲਾਕਾਤ ਕਰਾਂ ਕਿਉਂਕਿ ਇਹਨਾਂ ਪਰਿਵਾਰਾਂ ਨਾਲ ਮਿਲਕੇ ਉਹਨਾਂ ਨੂੰ ਸ਼ਕਤੀ ਮਿਲੀ ਹੈ । https://www.youtube.com/watch?v=dkUJmHkIgRw

0 Comments
0

You may also like