ਸੰਨੀ ਦਿਓਲ ਨੇ ਆਪਣੀ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਨਿਡਰ ਭੈਣ ਅਤੇ ਭਰਾ’, ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਸੰਨੀ ਦਿਓਲ ਨੇ ਆਪਣੀ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਨਿਡਰ ਭੈਣ ਅਤੇ ਭਰਾ’, ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਸੰਨੀ ਦਿਓਲ (Sunny Deol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਨਿਡਰ ਭੈਣ ਅਤੇ ਭਰਾ’ ਫ਼ਿਲਮ ‘ਆਂਖੇਂ’ ਦੇ ਸੈੱਟ ‘ਤੇ । ਇਹ ਮੇਰੇ ਪਿਤਾ ਦੀ ਸਭ ਤੋਂ ਬਿਹਤਰੀਨ ਫ਼ਿਲਮਾਂ ਚੋਂ ਇੱਕ ਅਤੇ ਵਧੀਆ ਜਾਸੂਸੀ ਫ਼ਿਲਮ, ਇਹ ਵੇਖੋ ਅਤੇ ਮੈਨੂੰ ਦੱਸੋ’।

ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।
image Spurce : Instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮ ਦਿਨ, ਪੁੱਤਰ ਨੂੰ ਰਵਨੀਤ ਗਰੇਵਾਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ
ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਗਦਰ-2’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਮੀਸ਼ਾ ਪਟੇਲ ਵੀ ਨਜ਼ਰ ਆਉਣਗੇ । ਸੰਨੀ ਦਿਓਲ ਦਾ ਪੂਰਾ ਪਰਿਵਾਰ ਹੀ ਬਾਲੀਵੁੱਡ ਇੰਡਸਟਰੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਬਾਲੀਵੁੱਡ ਦੇ ਨਾਮੀ ਕਲਾਕਾਰ ਹਨ ।
image From instagram
ਉਹ ਵੀ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸੰਨੀ ਦਿਓਲ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਵੱਡੇ ਪੁੱਤਰ ਹਨ ।ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ । ਇਸ ਦੇ ਨਾਲ ਹੀ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਤੋਂ ਵੀ ਦੋ ਧੀਆਂ ਹਨ ਈਸ਼ਾ ਅਤੇ ਅਹਾਨਾ ਦਿਓਲ। ਈਸ਼ਾ ਦਿਓਲ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
