
ਧਰਮਿੰਦਰ (Dharmendra Deol )ਅਤੇ ਸੰਨੀ ਦਿਓਲ (Sunny Deol) ਏਨੀਂ ਦਿਨੀਂ ਹਿਮਾਚਲ ‘ਚ ਹਨ । ਜਿਸ ਦਾ ਇੱਕ ਵੀਡੀਓ ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਪਿਉ ਪੁੱਤਰ ਖੂਬ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ । ਸੰਨੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ 9000ਫੁੱਟ ਦੀ ਉਚਾਈ ‘ਤੇ ਕੈਂਪ ਸਾਈਟ ‘ਤੇ ਮੌਜੂਦ ਹਨ ।ਇਸ ਵੀਡੀਓ ‘ਚ ਅਦਾਕਾਰ ਧਰਮਿੰਦਰ ਦੱਸ ਰਹੇ ਹਨ ਕਿ ਉਹ ਆਪਣੇ ਡਾਰਲਿੰਗ ਬੇਟੇ ਦੇ ਨਾਲ ਇਨਜੁਆਏ ਕਰ ਰਹੇ ਹਨ ।

ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਹਰ ਕਿਸੇ ਨੂੰ ਇਸੇ ਤਰ੍ਹਾਂ ਹੀ ਜੀਣਾ ਚਾਹੀਦਾ ਹੈ । ਧਰਮਿੰਦਰ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰਦੇ ਵੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦਿਓਲ ਨੇ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸੰਨੀ ਦਿਓਲ ‘ਗਦਰ-2’ ਦਾ ਰੀਡਿੰਗ ਸੈਸ਼ਨ ‘ਚ ਰੁੱਝੇ ਹੋਏ ਦਿਖਾਈ ਦੇ ਰਹੇ ਹਨ ।

ਇਸ ਤੋਂ ਪਹਿਲਾਂ ਸੰਨੀ ਦਿਓਲ ‘ਗਦਰ’ ‘ਚ ਨਜ਼ਰ ਆਏ ਸਨ । ਇਹ ਫ਼ਿਲਮ ਸੁਪਰ ਹਿੱਟ ਸਾਬਿਤ ਹੋਈ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਅਮੀਸ਼ਾ ਪਟੇਲ ਦਿਖਾਈ ਦਿੱਤੀ ਸੀ ।ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨਘਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਫਾਰਮ ਹਾਊਸ ‘ਤੇ ਹੀ ਸਮਾਂ ਬਿਤਾ ਰਹੇ ਸਨ । ਪਰ ਹੁਣ ਉਹ ਕਰੀਬ 20 ਸਾਲਾਂ ਬਾਅਦ ਹਿਮਾਚਲ ਪ੍ਰਦੇਸ਼ ਘੁੰਮਣ ਦੇ ਲਈ ਗਏ ਹਨ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰ ਵੱਲੋਂ ਬੀਤੇ ਦਿਨ ਸਾਂਝਾ ਕੀਤਾ ਗਿਆ ਸੀ । ਹੁਣ ਦੋਵੇਂ ਪਿਉ ਪੁੱਤਰ ਹਿਮਾਚਲ ਪ੍ਰਦੇਸ਼ ‘ਚ ਖੂਬ ਮਸਤੀ ਕਰ ਰਹੇ ਹਨ ਅਤੇ ਗਦਰ-੨ ਫ਼ਿਲਮ ਦੀ ਸਕਰਿਪਿਟਿੰਗ ‘ਤੇ ਵੀ ਕੰਮ ਚੱਲ ਰਿਹਾ ਹੈ ।
View this post on Instagram