ਪਹਿਲੀ ਵਾਰ ਸੰਨੀ ਦਿਓਲ ਦਾ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਸਾਹਮਣੇ ਆਇਆ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | September 22, 2022

ਇਨ੍ਹੀਂ ਦਿਨੀਂ ਸੰਨੀ ਦਿਓਲ ਆਪਣੀ ਫ਼ਿਲਮ ‘ਚੁੱਪ’ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਚ ਬਣੇ ਹੋਏ ਹਨ। ਸੰਨੀ ਦੀ ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਸੰਨੀ ਦਿਓਲ ਆਪਣੇ ਦੋਵੇਂ ਬੇਟਿਆਂ ਨਾਲ ਜਨਤਕ ਤੌਰ ‘ਤੇ  ਨਜ਼ਰ ਆਏ। ਪ੍ਰਸ਼ੰਸਕ ਵੀ ਸੰਨੀ ਨੂੰ ਆਪਣੇ ਦੋਵਾਂ ਬੇਟਿਆਂ ਦੇ ਨਾਲ ਦੇਖ ਕੇ ਹੈਰਾਨ ਰਹਿ ਗਏ। ਸੰਨੀ ਦਿਓਲ ਜੋ ਕਿ ਜਨਤਕ ਤੌਰ ਤੇ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਘੱਟ ਹੀ ਨਜ਼ਰ ਆਉਂਦੇ ਹਨ। ਸ਼ਾਇਦ ਇਹ ਪਹਿਲਾ ਹੀ ਮੌਕਾ ਹੋਵੇਗਾ ਜਦੋਂ ਸੰਨੀ ਆਪਣੇ ਦੋਵੇਂ ਪੁੱਤਰ ਦੇ ਨਾਲ ਕੈਮਰੇ 'ਚ ਕੈਦ ਹੋਏ ਹਨ।

inside image of deol family image source Instagram

ਹੋਰ ਪੜ੍ਹੋ : ਕੀ ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਤੁਸੀਂ ਪਹਿਚਾਣਿਆ? ਦੋਵੇਂ ਭੈਣਾਂ ਹਨ ਬਾਲੀਵੁੱਡ ਦੀਆਂ ਨਾਮੀ ਹੀਰੋਇਨਾਂ

ਹਾਲ ਹੀ 'ਚ ਸੰਨੀ ਦਿਓਲ ਅਤੇ ਉਨ੍ਹਾਂ ਦੇ ਬੇਟਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਆਪਣੇ ਬੇਟਿਆਂ ਨਾਲ ਘੁੰਮਦੇ ਨਜ਼ਰ ਆਏ, ਤਿੰਨੋਂ ਕੈਜ਼ੂਅਲ ਲੁੱਕ 'ਚ ਨਜ਼ਰ ਆਏ।

sunny with sons karan and rajveer image source Instagram

ਦੂਜੇ ਪਾਸੇ ਕਰਨ ਅਤੇ ਰਾਜਵੀਰ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਪਾ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ, ਕੀ ਗੱਲ ਹੈ, ਬੱਚੇ ਕਿੰਨੇ ਵੱਡੇ ਹੋ ਗਏ ਹਨ। ਤਾਂ ਦੂਜੇ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, ਕੂਲ ਫੈਮਿਲੀ । ਇਸ ਤਰ੍ਹਾਂ ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਤਾਰੀਫ ਕਰ ਰਹੇ ਹਨ।

Dharmendra’s thank his ‘darling son’ Sunny Deol image source Instagram

ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਰਨ ਨੇ ਆਪਣੀ ਸ਼ੁਰੂਆਤ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਕੀਤੀ ਸੀ। ਇਸ ਦੇ ਨਾਲ ਹੀ ਉਹ ਫ਼ਿਲਮ ' Velle' 'ਚ ਵੀ ਆਪਣੀ ਛਾਪ ਛੱਡ ਚੁੱਕੇ ਹਨ ਪਰ ਫਿਲਹਾਲ ਉਹ ਪ੍ਰਸ਼ੰਸਕਾਂ ਦੇ ਦਿਲਾਂ 'ਚ ਬਤੌਰ ਅਦਾਕਾਰ ਆਪਣੀ ਪਛਾਣ ਨਹੀਂ ਬਣਾ ਸਕੇ ਹਨ।

ਕੰਮ ਦੀ ਗੱਲ ਕਰੀਏ ਸੰਨੀ ਦਿਓਲ ਦੀ ਤਾਂ ਉਹ ‘ਚੁੱਪ’ ਤੋਂ ਇਲਾਵਾ ‘ਆਪਣੇ 2’ ਫਿਲਮ 'ਚ ਵੀ ਨਜ਼ਰ ਆਉਣਗੇ। ਇਹ ਫਿਲਮ ਇਸ ਦੇ ਪਹਿਲੇ ਭਾਗ ਦਾ ਸੀਕਵਲ ਹੈ। ਇਸ ਫਿਲਮ 'ਚ ਧਰਮਿੰਦਰ ਦੇ ਨਾਲ ਸੰਨੀ ਦਿਓਲ, ਬੌਬੀ ਦਿਓਲ ਅਤੇ ਕਰਨ ਦਿਓਲ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

 

View this post on Instagram

 

A post shared by Instant Bollywood (@instantbollywood)

You may also like