ਸੰਨੀ ਲਿਓਨ ਨੇ ਪਤੀ ਡੈਨੀਅਲ ਨਾਲ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ, ਛਾਈਆਂ ਸੋਸ਼ਲ ਮੀਡੀਆ ਉੱਤੇ

written by Lajwinder kaur | October 13, 2021

ਬਾਲੀਵੁੱਡ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਹ ਅਕਸਰ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆਉਂਦੀ ਹੈ।

ਹੋਰ ਪੜ੍ਹੋ : ਲਾਡੀ ਚਾਹਲ ਦਾ ਨਵਾਂ ਗੀਤ ‘CHORI DA PISTOL’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਈਸ਼ਾ ਰਿਖੀ ਦੀ ਲਵ ਕਸਿਮਟਰੀ

ਇਸ ਵਾਰ ਉਨ੍ਹਾਂ ਨੇ ਆਪਣੇ ਲਾਈਫ਼ ਪਾਟਨਰ ਡੈਨੀਅਲ ਵੇਬਰ ਦੇ ਨਾਲ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਉਹ ਅਤੇ ਡੈਨੀਅਲ ਬਹੁਤ ਸਟਾਈਲਿਸ਼ ਲੁੱਕ ਵਿੱਚ ਨਜ਼ਰ ਆ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਇਹ ਕੁਝ ਖ਼ਾਸ ਤਸਵੀਰਾਂ ਇੰਸਟਾਗ੍ਰਾਮ ਤੋਂ।

Sunny Leone-Daniel-min

ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਬਲੈਕ ਹਾਈ-ਗਰਦਨ ਕ੍ਰੌਪ ਟੌਪ ਅਤੇ ਰੰਗੀਨ ਪ੍ਰਿੰਟਿਡ ਮਿੰਨੀ ਸਕਰਟ' ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਸੰਨੀ ਲਿਓਨ ਹੌਟ ਅਤੇ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੰਨੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਸਮੋਕਿੰਗ ਮੇਕਅਪ ਕੀਤਾ ਹੋਇਆ ਹੈ। ਉਨ੍ਹਾਂ ਦੇ ਪਤੀ ਨੇ ਵੀ ਬਲੈਕ ਰੰਗ ਦੇ ਆਉਟ ਫਿੱਟ ‘ਚ ਡੈਸ਼ਿੰਗ ਨਜ਼ਰ ਆ ਰਹੇ ਹਨ।  ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of sunny and her hubby

ਇਨ੍ਹਾਂ ਤਸਵੀਰਾਂ ਡੈਨੀਅਲ ਅਤੇ ਸੰਨੀ ਲਿਓਨ ਇਕੱਠੇ ਬਹੁਤ ਹੀ ਪਿਆਰੇ ਲੱਗ ਰਹੇ ਸਨ। ਇਸ ਪੋਸਟ ਉੱਤੇ ਛੇ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਜੇ ਗੱਲ ਕਰੀਏ ਸੰਨੀ ਲਿਓਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖਰ ਚੁੱਕੇ ਨੇ । ਦੱਸ ਦਈਏ ਸੰਨੀ ਲਿਓਨ ਤੇ ਡੈਨੀਅਲ ਵੇਬਰ ਨੇ 2017 ‘ਚ ਨਿਸ਼ਾ ਨੂੰ ਗੋਦ ਲਿਆ ਸੀ । ਨਿਸ਼ਾ ਤੋਂ ਇਲਾਵਾ ਸੰਨੀ ਤੇ ਡੈਨੀਅਲ ਦੋ ਹੋਰ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਵੀ ਹਨ। ਜਿਨ੍ਹਾਂ ਦੇ ਨਾਮ ਅਸ਼ਰ ਤੇ ਨੋਹਾ ਹੈ । ਸੰਨੀ ਲਿਓਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਵੀ ਨਜ਼ਰ ਆਉਂਦੀ ਰਹਿੰਦੀ ਹੈ।

 

 

View this post on Instagram

 

A post shared by Sunny Leone (@sunnyleone)

You may also like