ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ ‘ਸਿੱਧੂ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ’

written by Shaminder | November 16, 2022 10:37am

ਸੰਨੀ ਮਾਲਟਨ (Sunny Malton) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਮਿਊੁਜ਼ਿਕ ਸਫ਼ਰ ਅਤੇ ਸਿੱਧੂ ਮੂਸੇਵਾਲਾ (Sidhu Moose wala) ਦੇ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਲੈ ਕੇ ਕੰਮ ਕਰਨ ਦੇ ਤਜ਼ਰਬੇ ਨੂੂੰ ਸਾਂਝਾ ਕੀਤਾ ਹੈ । ਸੰਨੀ ਮਾਲਟਨ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ‘ ਮੇਰਾ ਨਾਮ ਸੰਦੀਪ ਸਿੰਘ ਸਿੱਧੂ ਹੈ, ਜਿਸਦਾ ਜਨਮ 15 ਨਵੰਬਰ 1989 ਨੂੰ ਹੋਇਆ ਸੀ। ਤੁਹਾਡੇ ਵਿੱਚੋਂ ਬਹੁਤੇ ਮੈਨੂੰ " ਸੰਨੀ ਮਾਲਟਨ" ਵਜੋਂ ਜਾਣਦੇ ਹਨ।

Sidhu Moose Wala - Image Source : Instagram

ਹੋਰ ਪੜ੍ਹੋ : ਇਸ ਵਿਦੇਸ਼ੀ ਔਰਤ ਨੇ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਪਾਇਆ ਭੰਗੜਾ, ਵੇਖੋ ਵੀਡੀਓ

ਮੈਂ 15 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਇਰਾਦੇ ਦੇ ਰੈਪ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਅੱਜ ਜਿੱਥੇ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਪੂਰੀ ਦੁਨੀਆ ਵਿੱਚ ਇੰਨੇ ਸਾਰੇ ਲੋਕ ਪਿਆਰ ਕਰਨਗੇ’। ਸੰਨੀ ਮਾਲਟਨ ਨੇ ਅੱਗੇ ਲਿਖਿਆ ਕਿ ‘ਸਿੱਧੂ ਮੂਸੇਵਾਲਾ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ।

sidhu Moose wala Image Source : Instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਹੁਣ ਪੋਸਟ ਪਾ ਕੇ ਘਿਰੀ, ਇੰਸਟਾਗ੍ਰਾਮ ਸਟੋਰੀ ‘ਚ ਗੰਦੀ ਸ਼ਬਦਾਵਲੀ ਦਾ ਕੀਤਾ ਇਸਤੇਮਾਲ

ਜਦੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ, ਮੇਰੇ ਅਤੇ ਸਿੱਧੂ ਦੇ ਬਹੁਤ ਸਾਰੇ "ਦੋਸਤ" ਸਨ... ਅੰਤ ਵਿੱਚ, ਇਹ ਸਿਰਫ਼ ਅਸੀਂ ਦੋ ਹੀ ਬਚੇ ਸੀ। ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਨਫਰਤ ਭਰੇ ਮਾਹੌਲ ‘ਚ ਹਾਂ।ਇਸ ਤੋਂ ਇਲਾਵਾ ਸੰਨੀ ਮਾਲਟਨ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ ।

sidhu , Image Source : Instagram

ਦੱਸ ਦਈਏ ਕਿ ਪੰਦਰਾਂ ਨਵੰਬਰ ਨੂੰ ਸੰਨੀ ਮਾਲਟਨ ਦਾ ਜਨਮਦਿਨ ਸੀ । ਇਸ ਮੌਕੇ ਉਹ ਆਪਣੇ ਖ਼ਾਸ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ । ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਕਿਹਾ ਕਿ ਇਹ ਸਮਾਂ ਜਸ਼ਨ ਮਨਾਉਣ ਦਾ ਨਹੀਂ।ਬਲਕਿ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਮੰਗਣ ਦਾ ਹੈ ।

 

View this post on Instagram

 

A post shared by SUNNY MALTON (TPM) (@sunnymalton)

You may also like