ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਸਾਂਝੇ ਕੀਤੇ ਖੂਬਸੂਰਤ ਪਲਾਂ ਦੇ ਵੀਡੀਓ, ਕਿਹਾ ਮੂਸੇਵਾਲਾ ਤੋਂ ਬਗੈਰ ਸੰਨੀ ਮਾਲਟਨ ਨਹੀਂ ਕੁਝ ਵੀ

written by Shaminder | June 23, 2022

ਸੰਨੀ ਮਾਲਟਨ (Sunny Malton) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿੱਧੂ ਮੂਸੇਵਾਲਾ (Sidhu Moose Wala) ਦੇ ਨਾਲ ਕੁਝ ਵੀਡੀਓ ਸ਼ੇਅਰ ਕੀਤੇ ਹਨ । ਜਿਨ੍ਹਾਂ ‘ਚ ਦੋਵੇਂ ਜਣੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਮਾਲਟਨ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ ।

Gippy grewal and sidhu Moose wala 0-min

ਹੋਰ ਪੜ੍ਹੋ : ਕੀ ਹਾਲੀਵੁੱਡ ਅਦਾਕਾਰ ਬਰੈਡ ਪਿਟ ਲੈਣ ਜਾ ਰਹੇ ਸੰਨਿਆਸ, ਖਬਰਾਂ ਹੋ ਰਹੀਆਂ ਵਾਇਰਲ

ਮੈਂ ਦੁਬਾਰਾ ਪਹਿਲਾਂ ਵਰਗਾ ਨਹੀਂ ਰਹਾਂਗਾ । ਮੈ ਪਿਛਲੇ 24 ਘੰਟਿਆਂ ‘ਚ ਇੱਥੇ ਬੈਠ ਕੇ ਤੇਰੇ ਨਾਲ ਬਿਤਾਏ ਪਲਾਂ  ਦੇ ਇਨ੍ਹਾਂ ਵੀਡੀਓਜ਼ ਨੂੰ ਵੇਖ ਰਿਹਾ ਹਾਂ । ਇਸ ਤੋਂ ਇਲਾਵਾ ਇਨ੍ਹਾਂ ਪੋਸਟਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਸ ਨੇ ਸਿੱਧੂ  ਦੇ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਹੈ ।

Sidhu Moose Wala Murder Case: Shooters 'received arms, ammunition from Pakistan' Image Source: Twitter

ਹੋਰ ਪੜ੍ਹੋ : ਕੈਂਸਰ ਦੀ ਬੀਮਾਰੀ ਤੋਂ ਉੱਭਰ ਰਹੀ ਅਦਾਕਾਰਾ ਮਹਿਮਾ ਚੌਧਰੀ ਧੀ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਸੰਨੀ ਮਾਲਟਨ ਦੇ ਨਾਲ ਸਿੱਧੂ ਮੂਸੇਵਾਲਾ ਨੇ ਕਈ ਗੀਤ ਕੀਤੇ ਸਨ ਅਤੇ ਦੋਵਾਂ ਦੀ ਵਧੀਆਂ ਬਾਂਡਿੰਗ ਸੀ ।

sidhu moose wala murder case new update

ਸੰਨੀ ਮਾਲਟਨ ਨੇ ਸਿੱਧੂ ਦੇ ਦਿਹਾਂਤ ਤੋਂ ਪਹਿਲਾਂ ਵੀ ਕਈ ਪੋਸਟਾਂ ਸਾਂਝੀਆਂ ਕੀਤੀਆਂ ਸਨ । ਦੱਸ ਦਈਏ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।

 

View this post on Instagram

 

A post shared by SUNNY MALTON (TPM) (@sunnymalton)

You may also like