ਸੁਰਵੀਨ ਚਾਵਲਾ ਨੇ ਆਪਣੇ ਪਤੀ ਦੇ ਸੁਭਾਅ ਨੂੰ ਲੈ ਕੇ ਕਿੱਤਾ ਵੱਡਾ ਖੁਲਾਸਾ

Written by  Gourav Kochhar   |  April 18th 2018 10:11 AM  |  Updated: April 18th 2018 10:11 AM

ਸੁਰਵੀਨ ਚਾਵਲਾ ਨੇ ਆਪਣੇ ਪਤੀ ਦੇ ਸੁਭਾਅ ਨੂੰ ਲੈ ਕੇ ਕਿੱਤਾ ਵੱਡਾ ਖੁਲਾਸਾ

ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ‘ਚ ਵੀ ਸੁਰਵੀਨ ਚਾਵਲਾ ਆਪਣੇ ਆਪ ਨੂੰ ਸਾਬਤ ਕਰ ਚੁੱਕੀ ਹੈ। ਸੁਰਵੀਨ ‘ਲੱਕੀ ਦੀ ਅਣਲੱਕੀ ਸਟੋਰੀ’, ‘ਸਿੰਘ ਵਰਸਿਜ਼ ਕੌਰ’, ‘ਧਰਤੀ’, ‘ਸਾਡੀ ਲਵ ਸਟੋਰੀ’ ਤੇ ‘ਡਿਸਕੋ ਸਿੰਘ’ ਵਰਗੀਆਂ ਕਈ ਪੰਜਾਬੀ ਹਿੱਟ ਫਿਲਮਾਂ ਕਰ ਚੁੱਕੀ ਹੈ। ਸੁਰਵੀਨ Surveen Chawla ਨੇ ਆਪਣੇ ਫੈਨਸ ਨੂੰ ਵੱਡਾ ਝਟਕਾ ਉਦੋਂ ਦਿੱਤਾ ਸੀ ਜਦੋਂ ਉਸ ਨੇ ਆਪਣੇ ਵਿਆਹ ਦੀ ਗੱਲ ਦਾ ਖੁਲਾਸਾ ਕੀਤਾ ਸੀ। ਸੁਰਵੀਨ ਮੁਤਾਬਕ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲੀ ਨਹੀਂ ਬਲਕਿ ਅੱਗੇ ਨਾਲੋਂ ਬਿਹਤਰ ਹੋਈ ਹੈ।

surveen chawla

ਸੁਰਵੀਨ ਚਾਵਲਾ Surveen Chawla ਨੇ ਕਿਹਾ, ”ਜਦੋਂ ਮੈਨੂੰ ਉਹ ਸ਼ਖਸ ਮਿਲ ਗਿਆ, ਜਿਸ ਨਾਲ ਮੈਂ ਸਹਿਜ ਮਹਿਸੂਸ ਕਰਦੀ ਹਾਂ ਤੇ ਜਿਸ ਨਾਲ ਮੈਂ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ ਤਾਂ ਫਿਰ ਮੈਂ ਵਿਆਹ ਕਰਨ ‘ਚ ਦੇਰੀ ਕਿਉਂ ਕਰਦੀ? ਉਹ ਜ਼ਮਾਨਾ ਬੀਤ ਚੁੱਕਾ ਹੈ, ਜਦੋਂ ਅਭਿਨੇਤਰੀਆਂ ਆਪਣਾ ਕਰੀਅਰ ਸੈੱਟ ਹੋਣ ਮਗਰੋਂ ਹੀ ਵਿਆਹ ਕਰਦੀਆਂ ਸੀ। ਸੁਰਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦੀਆਂ ਪ੍ਰੋਫੈਸ਼ਨਲ ਕਮਿਟਮੈਂਟਸ ਨੂੰ ਬਖੂਬੀ ਸਮਝਦੇ ਨੇ ਤੇ ਸੁਪੋਰਟ ਵੀ ਕਰਦੇ ਨੇ।

surveen chawla

ਹੁਣ ਸੁਰਵੀਨ Surveen Chawla ਨੇ ਕਿਹਾ ਕਿ ”ਮੈਂ ਸਕ੍ਰਿਪਟ ਦੀ ਡਿਮਾਂਡ ‘ਤੇ ਜੇਕਰ ਆਪਣੇ ਸਹਿ-ਐਕਟਰ ਨੂੰ ਕਿੱਸ ਕਰਾਂ ਜਾਂ ਨਿਊਡ ਹੋ ਜਾਵਾਂ ਤਾਂ ਵੀ ਮੇਰੇ ਪਤੀ ਨੂੰ ਕੋਈ ਫਰਕ ਨਹੀਂ ਪਵੇਗਾ।” ਹਾਲ ਹੀ ‘ਚ ਉਹ ਏਕਤਾ ਕਪੂਰ ਦੇ ਵੈੱਬ ਚੈਨਲ ਆਲਟ ਬਾਲਾਜੀ ਦੇ ਸੀਰੀਅਲ ‘ਹੱਕ ਸੇ’ ‘ਚ ਦਿਖੀ ਸੀ। ਜਲਦ ਉਹ ਸ਼ੁਜਾਏ ਘੋਸ਼ ਦੀ ਸ਼ਾਰਟ ਫਿਲਮ ‘ਚ ਵੀ ਨਜ਼ਰ ਆਵੇਗੀ। ਇਸ ਦਾ ਨਾਂ ਹੋਵੇਗਾ ਤਿੰਨ ਪਹੇਲੀਆਂ’ ਅਤੇ ਇਹ ਸਟਾਰ ਪਲੱਸ ‘ਤੇ ਪ੍ਰਸਾਰਿਤ ਹੋਵੇਗਾ।

surveen chawla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network