ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਆਇਆ ਨਵਾਂ ਮੋੜ …!

Written by  Rupinder Kaler   |  July 31st 2020 06:25 PM  |  Updated: July 31st 2020 06:25 PM

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਆਇਆ ਨਵਾਂ ਮੋੜ …!

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ । ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਸ ਸਭ ਦੇ ਚਲਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਪੁਲਿਸ ਤੋਂ ਰੀਆ ਚੱਕਰਵਰਤੀ ਅਤੇ ਕੁਝ ਹੋਰਨਾਂ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਮੰਗੀ ਹੈ ।ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਇਸ ਬਾਰੇ ਬਿਹਾਰ ਪੁਲਿਸ ਨੂੰ ਇੱਕ ਪੱਤਰ ਲਿਖਿਆ ਹੈ।

https://www.instagram.com/p/CDRTaEZg4j-/

ਈਡੀ ਇਸ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਇੱਕ ਸੰਭਾਵਤ ਜਾਂਚ ਕਰ ਰਹੀ ਹੈ। ਸੁਸ਼ਾਂਤ ਦੇ ਪਿਤਾ ਕ੍ਰਿਸ਼ਨਾ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਰੀਆ ਚੱਕਰਾਵਤੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਛੇ ਹੋਰ ਲੋਕਾਂ ਖ਼ਿਲਾਫ਼ ਆਪਣੇ ਪੁੱਤਰ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਦੋਸ਼ 'ਚ ਐਫਆਈਆਰ ਦਰਜ ਕਰਵਾਈ। ਸਿੰਘ ਦਾ ਦੋਸ਼ ਹੈ ਕਿ ਰੀਆ ਨੇ ਆਪਣੇ ਕੈਰੀਅਰ ਨੂੰ ਵਧਾਉਣ ਦੇ ਮਕਸਦ ਨਾਲ ਮਈ 2019 ਵਿਚ ਉਸ ਦੇ ਬੇਟੇ ਸੁਸ਼ਾਂਤ ਨਾਲ ਦੋਸਤੀ ਵਧਾਈ ਸੀ।

https://www.instagram.com/p/CDRA4rjgQXI/

ਅਧਿਕਾਰੀਆਂ ਦੇ ਅਨੁਸਾਰ ਈਡੀ ਰਾਜਪੂਤ ਦੇ ਪੈਸੇ ਅਤੇ ਉਸਦੇ ਬੈਂਕ ਖਾਤਿਆਂ ਦੀ ਕਥਿਤ ਦੁਰਵਰਤੋਂ ਕਰਨ ਦੇ ਦੋਸ਼ਾਂ ਦੀ ਜਾਂਚ ਕਰਨਾ ਚਾਹੁੰਦੀ ਹੈ। ਏਜੰਸੀ ਇਹ ਵੀ ਪੜਤਾਲ ਕਰੇਗੀ ਕਿ ਕੀ ਕਿਸੇ ਨੇ ਰਾਜਪੂਤ ਦੇ ਪੈਸਿਆਂ ਦੀ ਵਰਤੋਂ ਨੂੰ ਕਾਲੇ ਧਨ ਤੋਂ ਵ੍ਹਾਇਟ ਮਨੀ ਬਦਲਣ ਲਈ ਇਸਤੇਮਾਲ ਕੀਤਾ ਅਤੇ ਗੈਰਕਾਨੂੰਨੀ ਜਾਇਦਾਦ ਬਣਾਈ। ਈਡੀ ਮੁਲਜ਼ਮ ਦੀ ਜਾਇਦਾਦ ਨੂੰ ਨੱਥੀ ਕਰ ਸਕਦੀ ਹੈ ਅਤੇ ਪੀਐਮਐਲਏ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ।

https://www.instagram.com/p/CDQ9h_PAr54/

https://www.instagram.com/p/CDOr4DKgMz-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network