ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ, ਸੈਲੀਬ੍ਰੇਟੀਜ਼ ਵੀ ਹੋਏ ਭਾਵੁਕ

Written by  Shaminder   |  July 07th 2020 11:30 AM  |  Updated: July 07th 2020 11:30 AM

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ, ਸੈਲੀਬ੍ਰੇਟੀਜ਼ ਵੀ ਹੋਏ ਭਾਵੁਕ

ਬੀਤੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਇਸ ਫ਼ਿਲਮ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਫ਼ਿਲਮ ਹਾਲੇ ਰਿਲੀਜ਼ ਨਹੀਂ ਹੋਈ, ਪਰ Sushant Singh Rajput Last Movie 'Dil Bechara' Crossed 21 Millons Views ਸੈਲੀਬ੍ਰੇਟੀਜ਼ ਵੀ ਇਸ ਫ਼ਿਲਮ ਨੂੰ ਲੈ ਕੇ ਭਾਵੁਕ ਨਜ਼ਰ ਆਏ ।ਉਨ੍ਹਾਂ ਦੀ ਕੋ-ਸਟਾਰ ਰਹੀ ਸਾਰਾ ਅਲੀ ਖ਼ਾਨ ਨੇ ਵੀ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤਾ ਹੈ ।

https://www.instagram.com/p/CCTYnyNJ6wR/

ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ  'ਆਖਰੀ ਵਾਰ ਸੁਸ਼ਾਂਤ ਸਿੰਘ ਰਾਜਪੂਤ'। ਇਸ ਤੋਂ ਇਲਾਵਾ ਅਨਿਲ ਕਪੂਰ, ਫਰਹਾਨ ਅਖਤਰ ਤੇ ਕ੍ਰਿਤੀ ਸੈਨਨ ਵਰਗੇ ਸੇਲੇਬਸ ਨੇ ਵੀ ਸੁਸ਼ਾਂਤ ਦੀ ਆਖਰੀ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

https://www.instagram.com/p/CAcOtcdjia7/

ਫ਼ਿਲਮ ਦੇ ਟ੍ਰੇਲਰ ਨੂੰ ਫਾਰ ਫਾਕਸ ਸਟੂਡੀਓ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ। ਰਿਲੀਜ਼ ਦੇ ਸਿਰਫ਼ 15 ਘੰਟਿਆਂ 'ਚ ਇਸ ਨੂੰ 21 ਮਿਲੀਅਨ ਭਾਵ 2 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਦੂਜੇ ਪਾਸੇ ਇੰਸਟਾਗ੍ਰਾਮ 'ਤੇ ਇਸ ਟ੍ਰੇਲਰ ਨੂੰ ਹਾਟਸਟਾਰ ਨੇ ਆਪਣੇ ਅਕਾਊਂਟ 'ਤੇ ਜਾਰੀ ਕੀਤਾ। ਇੱਥੇ ਟ੍ਰੇਲਰ ਨੂੰ 7 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਟਵਿੱਟਰ 'ਤੇ ਲਗਾਤਾਰ ਦਿਲ ਬੇਚਾਰਾ ਟ੍ਰੇਂਡ ਕਰ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network