ਜਿਸ ਫਲੈਟ 'ਚ ਸੁਸ਼ਾਂਤ ਦੀ ਮਿਲੀ ਸੀ ਲਾਸ਼, ਉਸ ਫਲੈਟ ਨੂੰ ਢਾਈ ਸਾਲ ਬਾਅਦ ਮਿਲਿਆ ਕਿਰਾਏਦਾਰ, ਜਾਣੋ ਕਿੰਨਾ ਹੈ ਰੈਂਟ

written by Lajwinder kaur | January 05, 2023 12:08pm

Sushant Singh Rajput’s news: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿਹਾਂਤ ਹੋਏ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ। ਇਸ ਦੌਰਾਨ, ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਘਰ ਵਿੱਚ ਸੁਸ਼ਾਂਤ ਦੀ ਲਾਸ਼ ਲਟਕਦੀ ਮਿਲੀ ਸੀ, ਉਸ ਘਰ ਵਿੱਚ ਜਲਦੀ ਹੀ ਨਵਾਂ ਕਿਰਾਏਦਾਰ ਹੋ ਸਕਦਾ ਹੈ। ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਸੁਸ਼ਾਂਤ ਸਿੰਘ ਮੁੰਬਈ ਦੇ ਬਾਂਦਰਾ ਸਥਿਤ ਕਾਰਟਰ ਰੋਡ 'ਤੇ ਸਥਿਤ ਇਸ ਲਗਜ਼ਰੀ ਘਰ 'ਚ ਰਹਿੰਦੇ ਸਨ।

ਹੋਰ ਪੜ੍ਹੋ : ਧੀ ਦੇਵੀ ਨੂੰ ਫੀਡ ਕਰਵਾਉਂਦੇ ਹੋਏ ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਛੋਟੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

inside image of actor sushant singh rajput image source: Instagram

ਸਾਲ 2020 ਵਿੱਚ ਲੌਕਡਾਊਨ ਦੌਰਾਨ, ਉਸਨੇ ਜੂਨ ਮਹੀਨੇ ਵਿੱਚ ਉਸੇ ਘਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਜਿੱਥੇ ਪੁਲਿਸ ਨੇ ਇਸ ਜਾਂਚ ਵਿੱਚ ਅਦਾਕਾਰ ਦੀ ਮੌਤ ਨੂੰ ਖੁਦਕੁਸ਼ੀ ਦੱਸਿਆ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਦਾ ਕਤਲ ਕੀਤਾ ਗਿਆ ਸੀ। ਇਹ ਫਲੈਟ ਸੁਸ਼ਾਂਤ ਦੀ ਮੌਤ ਤੋਂ ਬਾਅਦ ਖਾਲੀ ਪਿਆ ਹੈ। ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਨਵੇਂ ਕਿਰਾਏਦਾਰ ਰਹਿਣ ਲਈ ਆ ਰਹੇ ਹਨ। ਦੱਸ ਦੇਈਏ ਕਿ ਘਰ ਦਾ ਮਾਲਕ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਇਸ ਘਰ ਲਈ ਨਵੇਂ ਕਿਰਾਏਦਾਰ ਦੀ ਭਾਲ ਕਰ ਰਿਹਾ ਹੈ। ਹਾਲਾਂਕਿ ਇਸ ਮਕਾਨ ਦਾ ਕਿਰਾਇਆ ਆਮ ਘਰਾਂ ਨਾਲੋਂ ਵੱਧ ਹੈ। ਇਸ ਮਕਾਨ ਨੂੰ ਕਿਰਾਏ 'ਤੇ ਲੈਣ ਲਈ ਹਰ ਮਹੀਨੇ ਪੰਜ ਲੱਖ ਰੁਪਏ ਦੇਣੇ ਪੈਣਗੇ।

inside image of sushant singh rajput image source: Instagram

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਕਾਨ ਮਾਲਕ ਨਾਲ ਦਿਲਚਸਪੀ ਰੱਖਣ ਵਾਲੀ ਧਿਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਸੌਦਾ ਤੈਅ ਹੋਣ ਦੀ ਸੰਭਾਵਨਾ ਹੈ। ਖਾਸ ਗੱਲ ਇਹ ਹੈ ਕਿ ਸੁਸ਼ਾਂਤ ਨੇ ਇਸ ਘਰ ਨੂੰ ਤਿੰਨ ਸਾਲ ਲਈ ਲਿਆ ਸੀ। ਉਸ ਦੇ ਦੋਸਤ ਰੀਆ ਚੱਕਰਵਰਤੀ, ਸਿਧਾਰਥ ਪਿਠਾਨੀ ਅਤੇ ਉਸ ਦੇ ਸਹਾਇਕ ਨੀਰਜ ਅਤੇ ਕੇਸ਼ਵ ਵੀ ਅਭਿਨੇਤਾ ਦੇ ਨਾਲ ਰਹਿੰਦੇ ਸਨ। 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਇਸ ਘਰ ਦੇ ਬੈੱਡਰੂਮ ਵਿੱਚ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਮਾਮਲੇ 'ਚ ਹੁਣ ਤੱਕ ਕਈ ਸਨਸਨੀਖੇਜ਼ ਦਾਅਵੇ ਕੀਤੇ ਜਾ ਚੁੱਕੇ ਹਨ ਪਰ ਅਜੇ ਤੱਕ ਅਦਾਕਾਰ ਦੀ ਮੌਤ ਦਾ ਭੇਤ ਨਹੀਂ ਸੁਲਝਿਆ ਹੈ।

sushant-singh-jpg image source: Instagram

You may also like